FacebookTwitterg+Mail

'ਵਾਇਸਰਾਇਜ਼ ਹਾਊਸ' ਨੂੰ ਇਹ ਅਭਿਨੇਤਰੀ ਮੰਨਦੀ ਹੈ ਖਾਸ

huma qureshi
23 March, 2017 09:15:12 AM
ਮੁੰਬਈ— ਬਾਲੀਵੁੱਡ 'ਚ ਆਪਣੇ ਅਭਿਨੈ ਸਦਕਾ ਮਸ਼ਹੂਰ ਹੁਮਾ ਕੁਰੈਸ਼ੀ ਫਿਲਮ 'ਵਾਇਸਰਾਇਜ਼ ਹਾਊਸ' ਨੂੰ ਖਾਸ ਮੰਨਦੀ ਹੈ। ਹੁਮਾ ਗੁਰਿੰਦਰ ਚੱਢਾ ਦੀ ਫਿਲਮ 'ਵਾਇਸਰਾਇਜ਼ ਹਾਊਸ' ਨਾਲ ਇੰਟਰਨੈਸ਼ਨਲ ਫਿਲਮਾਂ 'ਚ ਸ਼ੁਰੂਆਤ ਕਰ ਰਹੀ ਹੈ। ਹੁਮਾ ਨੇ ਇਸ ਫਿਲਮ ਦੀ ਕਹਾਣੀ ਨੂੰ ਦਿਲ ਨੂੰ ਛੂਹਣ ਵਾਲੀ ਦੱਸਿਆ। ਦੱਸਿਆ ਜਾ ਰਿਹਾ ਹੈ ਕਿ ਬ੍ਰਿਟਿਸ਼-ਇੰਡੀਅਨ ਫਿਲਮਕਾਰ ਗੁਰਿੰਦਰ ਚੱਢਾ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ 1947 'ਚ ਹੋਈ ਭਾਰਤ ਦੀ ਵੰਡ ਤੇ ਉਸ ਦਾ ਲੋਕਾਂ 'ਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ 'ਚ ਦਿਖਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਹੁਮਾ ਨੇ ਕਿਹਾ,''ਇਹ ਬਹੁਤ ਖਾਸ ਫਿਲਮ ਹੈ, ਜਿਸ ਨੇ ਮੇਰੇ ਕੋਲੋਂ ਬਹੁਤ ਕੁੱਝ ਲਿਆ ਹੈ। ਮੈਂ ਆਪਣਾ ਦਿਲ ਤੇ ਆਤਮਾ ਇਸ ਨੂੰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਮਾ ਨੇ ਇਸ ਫਿਲਮ 'ਚ ਮੁਸਲਿਮ ਲੜਕੀ ਦੀ ਭੂਮਿਕਾ ਨਿਭਾਈ ਹੈ, ਜੋ ਹਿੰਦੂ ਲੜਕੇ ਦੇ ਪਿਆਰ 'ਚ ਪੈ ਜਾਂਦੀ ਹੈ।''

Tags: Huma QureshiGurinder ChadhaViceroys Houseਹੁਮਾ ਕੁਰੈਸ਼ੀਵਾਇਸਰਾਇਜ਼ ਹਾਊਸਗੁਰਿੰਦਰ ਚੱਢਾ