FacebookTwitterg+Mail

ਬੀ. ਜੇ. ਰੰਧਾਵਾ ਦਾ ਨਵਾਂ ਗੀਤ 'ਸਟਾਰ' ਅੱਜ ਹੋਇਆ ਰਿਲੀਜ਼

23 March, 2017 10:13:51 AM
ਜਲੰਧਰ— ਪੰਜਾਬੀ ਗੀਤ 'ਠੇਠ ਗੱਭਰੂ' ਤੋਂ ਬਾਅਦ ਪੰਜਾਬੀ ਗਾਇਕ ਬੀ. ਜੇ. ਰੰਧਾਵਾ ਦਾ ਦੂਜਾ ਗੀਤ 'ਸਟਾਰ' ਅੱਜ 23 ਮਾਰਚ ਨੂੰ ਯੂ.ਟਿਊਬ 'ਤੇ ਰਿਲੀਜ਼ ਹੋ ਗਿਆ ਹੈ। ਸਟੰਟ ਅਤੇ ਟੀ. ਵੀ. ਹੋਸਟ ਦੀ ਦੁਨੀਆ ਤੋਂ ਬਾਅਦ ਬੀ. ਜੇ. ਰੰਧਾਵਾ ਨੇ ਹੁਣ ਗਾਇਕੀ ਵੱਲ ਕਦਮ ਰੱਖਿਆ ਹੈ। ਬੀ. ਜੇ. ਰੰਧਾਵਾ ਦਾ ਇਹ ਦੂਸਰਾ ਗੀਤ ਹੈ। ਬੀ. ਜੇ. ਰੰਧਾਵਾ ਦੇ ਇਸ ਗੀਤ ਦੇ ਗੀਤਕਾਰ ਜਾਨੀ ਹਨ। ਇਸ ਗੀਤ ਦਾ ਸੰਗੀਤ ਸੁੱਖੀ ਮਿਊਜ਼ੀਕਲ ਨੇ ਕੀਤਾ ਹੈ। ਬੀ. ਜੇ. ਰੰਧਾਵਾ ਨਾਲ ਇਸ ਗੀਤ 'ਚ ਫ਼ਿਲਮੀ ਅਦਾਕਾਰਾ ਮੋਨਿਕਾ ਗਿੱਲ ਨਜ਼ਰ ਆ ਰਹੀ ਹੈ। ਗੁਰਨਵ ਪ੍ਰੋਡਕਸ਼ਨ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਅਰਵਿੰਦਰ ਖੈਹਰਾ ਨੇ ਡਾਇਰੈਕਟ ਕੀਤਾ ਹੈ।

Tags: B Jay RandhawaSTARSukheArvindr Khaira ਬੀ ਜੇ ਰੰਧਾਵਾਸਟਾਰ