FacebookTwitterg+Mail

ਸਲਮਾਨ ਖਾਨ ਦੀ ਪੇਟਿੰਗਜ਼ ਦੀ ਕੀਮਤ ਜਾਣ ਕੇ ਤੁਸੀ ਹੋ ਜਾਓਗੇ ਹੈਰਾਨ

salman khan
23 March, 2017 11:01:09 AM

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਕਰਕੇ ਕਾਫੀ ਚਰਚਾ 'ਚ ਹਨ। ਫਿਲਮਾਂ ਤੋਂ ਇਲਾਵਾ ਸਲਮਾਨ ਨੂੰ ਪੇਂਟਿੰਗਜ਼ ਦਾ ਬਹੁਤ ਸ਼ੋਕ ਹੈ ਤੇ ਉਹ ਅਕਸਰ ਹੀ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਬਰਾਂ ਨੂੰ ਪੇਂਟਿੰਗ ਤੋਹਫੇ ਦੇ ਤੌਰ 'ਤੇ ਦਿੰਦੇ ਰਹਿੰਦੇ ਹਨ ਪਰ ਹੁਣ ਸਲਮਾਨ ਆਪਣੀ ਪੇਟਿੰਗਜ਼ ਵੇਚਣ ਬਾਰੇ ਸੋਚ ਰਹੇ ਹਨ। ਇਨ੍ਹਾਂ ਪੇਟਿੰਗਜ਼ ਤੋਂ ਆਇਆ ਪੈਸਾ ਬੀਇੰਗ ਹਿਊਮਨ ਚੈਰਿਟੀ 'ਚ ਲਗਾਇਆ ਜਾਵੇਗਾ।

ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸਲਮਾਨ ਦੇ ਪਸ਼ੰਸਕ ਤੇ ਬਿਜ਼ਨੇਸਮੈਨ ਨੇ ਉਨ੍ਹਾਂ ਦੀ ਪੇਟਿੰਗਜ਼ 1 ਕਰੋੜ ਰੁਪਏ 'ਚ ਖਰੀਦੀ ਸੀ। ਉਹ ਪੈਸਾ ਵੀ ਸਲਮਾਨ ਨੇ ਬੀਇੰਗ ਹਿਊਮਨ ਚੈਰਿਟੀ ਨੂੰ ਦਾਨ ਕੀਤਾ ਸੀ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਲਮਾਨ ਦੀ ਪੇਟਿੰਗਜ਼ ਦੀ ਕੀਮਤ ਕਿੰਨੀ ਜ਼ਿਆਦਾ ਹੋ ਸਕਦੀ ਹੈ ਅਤੇ ਉਸ ਨੂੰ ਅੱਗੇ ਕਿੰਨੇ ਰੁਪਏ 'ਚ ਵੇਚਿਆ ਜਾ ਸਕਦਾ ਹੈ। ਸਲਮਾਨ ਨੇ ਹੁਣ ਤੱਕ ਆਪਣੀ ਪੇਟਿੰਗਜ਼ ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ, ਬੀਨਾ ਕਾਕ, ਮਹੇਸ਼ ਮਾਜ਼ੇਰਕਰ ਅਤੇ ਆਪਣੀ ਭੈਣ ਅਲਵੀਰਾ ਨੂੰ ਤੋਹਫੇ 'ਚ ਦਿੱਤੀ ਹੋਈ ਹੈ। ਸਲਮਾਨ ਦੀ ਫੈਨ ਫਾਲੋਅਇੰਗ ਨੂੰ ਦੇਖਦੇ ਹੋਏ ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਉਨ੍ਹਾਂ ਦੀ ਸਾਰੀਆਂ ਪੇਟਿੰਗਜ਼ ਜਲਦ ਹੀ ਵਿੱਕ ਜਾਣਗੀਆਂ।


Tags: Salman Khan Being Human Painting Tiger Zinda Hai ਸਲਮਾਨ ਖਾਨ ਪੇਂਟਿੰਗਜ਼ ਬੀਇੰਗ ਹਿਊਮਨ