FacebookTwitterg+Mail

ਬੰਗਾਲੀ ਬਾਲਾ-ਕਰੀਨਾ ਸਮੇਤ Without Makeup ਸਪਾਟ ਹੋਈਆਂ ਇਹ ਹਸਤੀਆਂ (ਦੇਖੋ ਤਸਵੀਰਾਂ)

    1/21
23 March, 2017 11:48:23 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਾਸੁ ਹਾਲ ਹੀ 'ਚ ਪਤੀ ਕਰਨ ਸਿੰਘ ਗਰੋਵਰ ਨਾਲ ਜੁਹੂ (ਮੁੰਬਈ) 'ਚ ਨਜ਼ਰ ਆਈ ਸੀ। ਹਮੇਸ਼ਾ ਸਜੀ-ਧਜੀ ਨਜ਼ਰ ਆਉਣ ਵਾਲੀ ਬਿਪਾਸ਼ਾ ਨੇ ਇਸ ਦੌਰਾਨ ਕੋਈ ਮੈਕਅੱਪ ਨਹੀਂ ਕੀਤਾ ਸੀ। ਇਸ ਕਾਰਨ ਉਹ ਕਾਫੀ ਵੱਖਰੀ ਨਜ਼ਰ ਆ ਰਹੀ ਸੀ ਅਤੇ ਆਪਣੇ ਐਕਚੁਅਲ ਰੰਗ 'ਚ ਨਜ਼ਰ ਆ ਰਹੀ ਸੀ। ਬਿਪਾਸ਼ਾ ਨੇ ਇਸ ਦੌਰਾਨ 'ਤੇ ਮੀਡੀਆ ਦੇ ਫੋਟੋਗ੍ਰਾਫਰਜ਼ ਨੂੰ ਦੇਖਿਆ ਅਤੇ ਬਿਨਾ ਪੋਜ਼ ਦਿੱਤੇ ਹੀ ਉਥੋਂ ਜਲਦੀ 'ਚ ਨਿਕਲ ਗਈ। ਜਦੋਂ ਕਿ ਇਸ ਤੋਂ ਬਾਅਦ ਉਸ ਦੀਆਂ ਕੁਝ ਤਸਵੀਰਾਂ ਕਲਿਕ ਵੀ ਹੋ ਗਈਆਂ ਸਨ। ਬਿਪਾਸ਼ਾ 7 ਜਨਵਰੀ ਨੂੰ 38 ਸਾਲਾਂ ਦੀ ਹੋ ਗਈ ਹੈ। ਆਖਿਰੀ ਵਾਰ ਉਸ ਨੇ ਪਤੀ ਨਾਲ ਫਿਲਮ 'ਅਲੋਨ' ਸਾਲ 2015 'ਚ ਦੇਖਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਬੇਟੇ ਤੈਮੂਰ ਅਲੀ ਖਾਨ ਨੂੰ ਜਨਮ ਦੇਣ ਤੋਂ ਬਾਅਦ ਕਰੀਨਾ ਕਪੂਰ ਇਨ੍ਹੀ ਦਿਨੀਂ ਪੋਸਟ ਡਿਲਿਵਰੀ ਪੀਰੀਅਡ ਦਾ ਆਨੰਦ ਮਾਣ ਰਹੀ ਹੈ। ਹਾਲ ਹੀ 'ਚ ਕਰੀਨਾ ਕਪੂਰ ਨੂੰ ਭੈਣ ਕਰਿਸ਼ਮਾ ਕਪੂਰ ਅਤੇ ਦੋਸਤ ਅੰਮ੍ਰਿਤਾ ਅਰੋੜਾ ਨਾਲ ਬਾਂਦਰਾ ਦੇ ਪਾਲੀ ਵਿਲੇਜ ਇਲਾਕੇ 'ਚ ਦੇਖਿਆ ਗਿਆ ਸੀ। ਜਿੱਥੇ ਕਰੀਨਾ ਨੇ ਬਿਨ੍ਹਾ ਮੈਕਅੱਪ ਕੀਤੇ ਹੀ ਕੈਮਰੇ 'ਚ ਕੈਦ ਕੀਤਾ ਗਿਆ ਸੀ। ਕਰੀਨਾ ਨੇ ਇਸ ਦੌਰਾਨ ਸਪੋਰਟੀ ਅੰਦਾਜ਼ 'ਚ ਬਿਨਾ ਮੈਕਅੱਪ ਦੇ ਨਜ਼ਰ ਆਈ ਪਰ ਉਹ ਥੋੜੀ ਜਿਹੀ ਅਜੀਬ ਲੱਗ ਰਹੀ ਸੀ। ਜਲਦ ਹੀ ਕਰੀਨਾ ਫਿਲਮਮੇਕਰ ਰਿਆ ਕਪੂਰ ਦੀ ਫਿਲਮ 'ਵੀਰੇ ਦੀ ਵੇਡਿੰਗ' 'ਚ ਨਜ਼ਰ ਆਵੇਗੀ। ਮਾਧੁਰੀ ਦਿਕਸ਼ਿਤ ਨੂੰ ਵੀ ਕੁਝ ਦਿਨ ਪਹਿਲਾਂ ਪਤੀ ਸ਼੍ਰੀਰਾਮ ਨੇਨੇ ਨਾਲ ਬਾਂਦਰਾ (ਮੁੰਬਈ) 'ਚ ਦੇਖਿਆ ਗਿਆ ਸੀ। ਇਨ੍ਹਾਂ ਤੋਂ ਇਲਾਵਾ ਬੀ-ਟਾਊਨ ਦੀਆਂ ਕਈ ਹੋਰ ਮਸ਼ਹੂਰ ਹਸਤੀਆਂ ਹਨ ਜਿਨ੍ਹਾਂ ਨੂੰ ਬਿਨਾ ਮੈਕਅੱਪ ਦੇ ਹੀ ਫੋਟੋਗ੍ਰਾਫਰਜ਼ ਨੇ ਕੈਮਰਿਆਂ 'ਚ ਕੈਦ ਕੀਤਾ।

Tags: Bipasha BasuKareena KapoorMadhuri Dixit without makeupਬਿਪਾਸ਼ਾ ਬਾਸੁ ਕਰੀਨਾ ਕਪੂਰਮਾਧੁਰੀ ਦਿਕਸ਼ਿਤ