FacebookTwitterg+Mail

'Marie Claire' ਦੇ ਕਵਰ ਪੇਜ 'ਤੇ ਨਜ਼ਰ ਆਵੇਗੀ ਦੇਸੀ ਗਰਲ

    1/2
23 March, 2017 12:23:50 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੂੰ ਇਕ ਅੰਤਰ ਰਾਸ਼ਟਰੀ ਮੈਗਜ਼ੀਨ 'ਮੈਰੀ ਕਲੇਅਰ' ਨੇ ਆਪਣੀ ਨੁਮਾਇੰਦਗੀ ਲਈ ਚੁਣਿਆ ਹੈ। ਮੈਰੀ ਕਲੇਅਰ ਨੇ ਆਪਣਾ ਅਪ੍ਰੈਲ ਦੇ ਕਵਰ ਪੇਜ ਨੂੰ ਜੋਖਿਮਧਾਰਕਾਂ ਨੂੰ ਸਮਰਪਿਤ ਕੀਤਾ ਹੈ। ਗਲੋਬਲ ਆਇਕਨ ਪ੍ਰਿਯੰਕਾ ਨੂੰ ਹਾਲੀਵੁੱਡ ਦੀ 'ਮੋਸਟ ਬੈਂਕੇਬਲ ਬੈਡਅਸ' ਕਹਿੰਦੇ ਹੋਏ ਮੇਰੀ ਕਲੇਅਰ ਨੇ ਪਿਯੰਕਾ ਨੂੰ ਲਾਲ ਰੰਗ ਦੀ ਡਰੈਸ 'ਚ ਕਵਰ ਪੇਜ 'ਤੇ ਦਿਖਾਇਆ ਹੈ।

ਜ਼ਿਕਰਯੋਗ ਹੈ ਕਿ ਆਸਕਰ ਅਤੇ ਐਮੀ 'ਚ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਲੈ ਕੇ ਟਾਈਮਜ਼ ਮੈਗਜ਼ੀਨ 'ਚ ਵੀ ਵਿਸ਼ਵ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ 'ਚ ਪ੍ਰਿਯੰਕਾ ਦਾ ਨਾਂ ਵੀ ਆਉਂਦਾ ਹੈ। ਦੋ ਵਾਰ People's Choice Award ਜਿੱਤਨ ਵਾਲੀ ਪਿਯੰਕਾ ਐਮੀ, ਟਾਈਮਜ਼, ਇੰਸਟਾਲ, ਫਲੇਅਰ ਅਤੇ ਵੁਮੈਨ ਵਿਕਲੀ ਵਰਗੇ 15 ਤੋਂ ਵੀ ਜ਼ਿਆਦਾ ਮੈਗਜ਼ੀਨ ਦੇ ਕਵਰ ਪੇਜ 'ਤੇ ਪਿਯੰਕਾ ਦੀ ਤਸਵੀਰ ਹੀ ਹੁੰਦੀ ਹੈ। 2016 'ਚ ਐਲ. ਏ. ਪ੍ਰਭਾਵਸ਼ਾਲੀ ਮਹਿਲਾਵਾਂ ਵਾਲੀ ਮੈਗਜ਼ੀਨ ਦੀ ਲਿਸਟ 'ਚ ਵੀ ਪ੍ਰਿਯੰਕਾ ਦਾ ਨਾਂ ਸ਼ਾਮਲ ਹੈ। ਪ੍ਰਿਯੰਕਾ ਦੀ ਫਿਲਮ 'ਬੇਵਾਚ' ਦੁਨੀਆ ਭਰ 'ਚ ਇਸ ਸਾਲ ਰਿਲੀਜ਼ ਹੋਣ ਵਾਲੀ ਹੈ। ਪ੍ਰਿਯੰਕਾ ਚੋਪੜਾ ਦੀ ਅਦਾਕਾਰੀ ਨੂੰ ਦੇਖਦੇ ਹੋਏ ਡਵੇਨ ਜਾਨਸਨ ਨੇ ਬੇਵਾਚ ਪਰਿਵਾਰ 'ਚ ਸਵਾਗਤ ਕਰਦੇ ਹੋਏ ਕਿਹਾ ਕਿ ਪ੍ਰਿਯੰਕਾ ਬਹੁਤ ਪ੍ਰਭਾਵਸ਼ਾਲੀ, ਖੂਬਸੁਰਤ ਅਤੇ ਬਹੁਤ ਖਤਰਨਾਕ ਹੈ। ਦੁਨੀਆ ਭਰ ਦੇ ਸਭ ਤੋਂ ਵੱਡੇ ਸਿਤਾਰੇਆਂ 'ਚੋ ਇਕ ਕਹਿ ਕੇ ਡਵੇਨ ਜਾਨਸਨ ਨੇ ਪ੍ਰਿਯੰਕਾ ਨੂੰ 'ਬੇਵਾਚ' ਦੀ ਬਦਮਾਸ਼ ਫੈਮਲੀ ਦਾ ਹਿੱਸਾ ਬਣਾ ਲਿਆ ਸੀ।


Tags: Priyanka Chopra Marie Claire Baywatch Oscar Magazine ਪ੍ਰਿਯੰਕਾ ਚੋਪੜਾ ਮੈਰੀ ਕਲੇਅਰ