FacebookTwitterg+Mail

ਹੁਣ ਜਲਦ ਹੀ ਖਲਨਾਇਕ ਵਿਵੇਕ ਤਮਿਲ ਫਿਲਮਾਂ ਦੇ ਸੁਪਰਸਟਾਰ ਅਜੀਤ ਕੁਮਾਰ ਨੂੰ ਨੈਗੇਟਿਵ ਕਿਰਾਦਰ 'ਚ ਦੇਣਗੇ ਟੱਕਰ

vivek oberoi
23 March, 2017 12:59:52 PM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਫਿਲਮ 'ਸਾਥੀਆ' ਨਾਲ ਬਤੌਰ ਹੀਰੋ ਦੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਅਭਿਨੇਤਾ ਦੇ ਰੂਪ 'ਚ ਉਸ ਨੇ ਬਾਲੀਵੁੱਡ ਇੰਡਸਟਰੀ 'ਚ ਉਹ ਸਫਲਤਾ ਹਾਸਲ ਨਹੀਂ ਕੀਤੀ ਪਰ ਜੋ ਫਿਲਮਾਂ 'ਚ ਖਲਨਾਇਕ ਦਾ ਕਿਰਦਾਰ ਨਿਭਾਉਣ ਨਾਲ ਹੋਈ ਹੈ। ਹੁਣ ਵਿਵੇਕ ਇੱਕ ਵਾਰ ਫਿਰ ਤੋਂ ਤਮਿਲ ਫਿਲਮਾਂ ਦੇ ਜ਼ਰੀਏ ਇੰਡਸਟਰੀ 'ਚ ਵਾਪਸ ਆ ਰਿਹਾ ਹੈ। ਹੁਣ ਜਲਦ ਹੀ ਖਲਨਾਇਕ ਵਿਵੇਕ ਤਮਿਲ ਫਿਲਮਾਂ ਦੇ ਸੁਪਰਸਟਾਰ ਅਜੀਤ ਕੁਮਾਰ ਨੂੰ ਨੈਗੇਟਿਵ ਕਿਰਾਦਰ 'ਚ ਟੱਕਰ ਦੇਣ ਦੇ ਲਈ ਤਿਆਰ ਹੈ। ਵਿਵੇਕ ਦੀ ਅਗਲੀ ਆਉਣ ਵਾਲੀ ਤਮਿਲ ਫਿਲਮ ਹੋਵੇਗੀ, ਜਿੱਥੇ ਉਹ ਦੱਖਣੀ ਸਿਤਾਰਿਆਂ ਨਾਲ ਤਮਿਲ ਫਿਲਮ 'ਵਿਵੇਗਮ' 'ਚ ਨਜ਼ਰ ਆਵੇਗਾ। ਇਸ ਨਾਲ ਹੀ ਫਰਹਾਨ ਅਖਤਰ ਦੀ ਅਕਸੈਲ ਐਟਰਟੇਨਮੈਂਟ ਕੰਪਨੀ 'ਚ ਬਨਣ ਵਾਲੀ ਵੈਬ ਸੀਰੀਜ਼ 'ਪਾਵਰ ਪਲੇਅ' 'ਚ ਵੀ ਨੈਗੇਟਿਵ ਭੂਮਿਕਾ 'ਚ ਨਜ਼ਰ ਆਵੇਗਾ।
ਬਤੌਰ ਖਲਨਾਇਕ ਵਿਵੇਕ ਨੇ ਸਾਲ 2007 'ਚ ਆਈ 'ਸ਼ੂਟ ਆਊਟ ਐਂਡ ਲੋਖੰਡਵਾਲਾ' 'ਚ 'ਮਾਇਆ ਡੋਲਾਸ' ਦੇ ਗੈਂਗਸਟਰ ਰੋਲ ਤੋਂ ਕ੍ਰਿਟਿਕਸ ਦੀ ਤਾਰੀਫ ਬਟੌਰੀ ਸੀ। ਵਿਵੇਕ ਓਬਰਾਏ ਨੇ ਬਤੌਰ ਹੀਰੋ ਤੇ ਸਪੋਰਟਿੰਗ ਅਭਿਮਨੇਤਾ ਦੇ ਕਿਰਾਦਾਰ 'ਚ ਕਈ ਕਿਰਦਾਰ ਨਿਭਾਏ ਹਨ ਤੇ ਉਨ੍ਹਾਂ ਦੇ ਕੰਮ ਨੂੰ ਵੀ ਬਾਲੀਵੁੱਡ ਇੰਡਸਟਰੀ 'ਚ ਸਰਾਹਿਆ ਗਿਆ ਹੈ। ਵਿਵੇਕ ਓਬਰਾਏ ਦਾ ਫਿਲਮਾਂ 'ਚ ਵਿਲੇਨ ਦਾ ਕਿਰਦਾਰ ਕਰਨਾ ਉਨ੍ਹਾਂ ਦੇ ਕੈਰੀਅਰ ਲਈ ਹਮੇਸ਼ਾ ਹੀ ਲਾਭਦਾਇਕ ਰਿਹਾ ਹੈ ਅਤੇ ਹੁਣ ਤਮਿਲ ਫਿਲਮਾਂ 'ਚ ਨਵੀਂ ਪਾਰੀ ਦੀ ਸ਼ੁਰੂਆਤ ਵੀ ਨੈਗੇਟਿਵ ਭੂਮਿਕਾ ਤੋਂ ਹੀ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਬਾਲੀਵੁੱਡ ਇੰਡਸਟਰੀ 'ਚ ਧੂਮ ਮਚਾਉਣ ਵਾਲੇ ਵਿਵੇਕ ਓਬਰਾਏ ਦੀ ਫਿਲਮਾਂ 'ਚ ਲੋਕਾਂ ਨੂੰ ਆਪਣੀ ਐਕਟਿੰਗ ਤੋਂ ਕਿੰਨਾਂ ਖੁਸ਼ ਕਰ ਪਾਉਂਦਾ ਹੈ।

Tags: Vivek OberoiAjith KumarTamil filmsSilver screenਵਿਵੇਕ ਓਬਰਾਏਤਾਮਿਲ ਫਿਲਮਾਂ