FacebookTwitterg+Mail

ਦਬੰਗ ਗਰਲ ਨੇ ਕਿਹਾ, 'ਮੈਂ ਪੱਤਰਕਾਰ ਹੁੰਦੀ ਤਾਂ ਸਲਮਾਨ ਤੋਂ ਅਜਿਹਾ ਪੁੱਛਦੀ ਸਵਾਲ'

sonakshi sinha
23 March, 2017 01:10:39 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਜਲਦ ਹੀ ਡਾਂਸ ਰਿਐਲਿਟੀ ਸ਼ੋਅ 'ਨੱਚ ਬੱਲੀਏ' ਸੀਜ਼ਨ 8 'ਚ ਜੱਜ ਦੇ ਰੂਪ 'ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਸੋਨਾਖਸ਼ੀ ਸਿਨਹਾ ਦਾ ਮੰਨਣਾ ਹੈ ਕਿ ਜੇਕਰ ਉਹ ਪੱਤਰਕਾਰ ਹੁੰਦੀ ਤਾਂ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਤੋਂ ਉਹ ਇਹ ਸਵਾਲ ਕਰਦੀ ਜੋ ਅਕਸਰ ਸੱਭ ਉਨ੍ਹਾਂ ਨੂੰ ਪੁੱਛਦੇ ਹਨ। ਸਲਮਾਨ ਨੂੰ ਹਮੇਸ਼ਾ ਇਹ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਹੀ ਸਵਾਲ ਪੁੱਛਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਸੋਨਾਕਸ਼ੀ ਸਿਨਹਾ ਆਪਣੀ ਆਉਣ ਵਾਲੀ ਫਿਲਮ 'ਨੂਰ' 'ਚ ਇਕ ਪੱਤਰਕਾਰ ਦਾ ਕਿਰਦਾਰ ਨਿਭਾਅ ਰਹੀ ਹੈ। ਜਦੋਂ ਇਕ ਇੰਟਰਵਿਊ ਦੌਰਾਨ ਸੋਨਾਕਸ਼ੀ ਤੋਂ ਇਕ ਪੱਤਰਕਾਰ ਦੇ ਤੌਰ 'ਤੇ ਇਹ ਪੁਛਿਆ ਗਿਆ ਕਿ ਉਹ ਆਪਣੇ ਪਿਤਾ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਤੇ ਸਲਮਾਨ ਖਾਨ ਤੋਂ ਕਿਹੜਾ ਸਵਾਲ ਪੁੱਛੇਗੀ ਤਾਂ ਇਸ 'ਤੇ ਸੋਨਾਕਸ਼ੀ ਨੇ ਕਿਹਾ, ''ਮੈਂ ਆਪਣੇ ਪਿਤਾ ਤੋਂ ਉਹ ਸਵਾਲ ਪੁਛਣਾ ਸੀ ਜਿਸ 'ਤੇ ਉਹ ਖਾਮੋਸ਼ ਨਾ ਕਹਿ ਪਾਉਂਦੇ।'' ਪਰ ਉਨ੍ਹਾਂ ਸਲਮਾਨ ਤੋਂ ਸਵਾਲ ਪੁਛਣ ਦੇ ਬਾਰੇ 'ਚ ਕਿਹਾ ਕਿ ਮੈਂ ਸਲਮਾਨ ਤੋਂ ਉਹੀ ਸਵਾਲ ਪੁਛਣਾ ਸੀ ਜੋ ਉਨ੍ਹਾਂ ਤੋਂ ਕਈ ਸਾਲਾਂ ਤੋਂ ਪੁਛਿਆ ਜਾ ਰਿਹਾ ਹੈ। ਫਿਲਮ 'ਨੂਰ' 'ਚ ਪਾਕਿਸਤਾਨੀ ਲੇਖਕ ਸਭਾ ਇਮਤਿਆਜ਼ ਦੇ ਨਾਵਲ 'ਕਰਾਚੀ, ਯੂ ਆਰ ਕਿਲਿੰਗ ਮੀ' 'ਤੇ ਆਧਾਰਿਤ ਹੈ। ਭਾਰਤੀ ਸਿਨੇਮਾਘਰਾਂ 'ਚ ਫਿਲਮ 'ਨੂਰ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ।


Tags: Sonakshi Sinha Noor Salman Khan Reporter Nach Baliye 8 ਸੋਨਾਕਸ਼ੀ ਸਿਨਹਾ ਨੂਰ ਸਲਮਾਨ ਖਾਨ