FacebookTwitterg+Mail

ਆਮਿਰ-ਕੈਟਰੀਨਾ ਅਤੇ ਸ਼ਾਹਰੁਖ ਸਮੇਤ ਜਦੋ ਇਨ੍ਹਾਂ ਸਿਤਾਰਿਆਂ ਦੇ ਮਸ਼ਹੂਰ ਗਾਣਿਆਂ 'ਚ ਹੋਈ 'Mistakes'

    1/9
23 March, 2017 01:21:00 PM
ਮੁੰਬਈ—ਬਾਲੀਵੁੱਡ ਦੇ ਗਾਣਿਆਂ ਨੂੰ ਤਿਆਰ ਕਰਨ ਲਈ ਫਿਲਮਕਾਰ, ਸਿਤਾਰੇ, ਕੋਰੀਓਗ੍ਰਾਫਰ ਸਮੇਤ ਕਈ ਟੀਮ ਮੈਂਬਰਜ਼ ਨੂੰ ਕਾਫੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਹੀ ਗਾਣਾ ਹਿੱਟ ਹੁੰਦਾ ਹੈ, ਇਨ੍ਹਾਂ ਸਾਰਿਆਂ ਦੀ ਮਿਹਨਤ ਰੰਗ ਲਿਆਉਂਦੀ ਹੈ। ਹਾਲਾਂਕਿ ਸਖ਼ਤ ਮਿਹਨਤ ਤੋਂ ਬਾਅਦ ਇਨ੍ਹਾਂ ਗਾਣਿਆਂ 'ਚ ਕੁਝ ਗਲਤੀਆਂ ਹੋ ਜਾਂਦੀਆਂ ਹਨ। ਅੱਜ ਤੁਹਾਨੂੰ ਅਜਿਹੇ ਹੀ ਮਸ਼ਹੂਰ ਗਾਣਿਆਂ ਦੀ 'Mistakes' ਬਾਰੇ ਦੱਸਾਂਗੇ।
'ਧੂਮ-3' ਦਾ ਗਾਣਾ 'ਕਮਲੀ'
► ਇਸ ਗਾਣੇ 'ਚ ਕੈਟਰੀਨਾ ਆਪਣੇ ਸਿੰਜਲਿੰਗ ਡਾਂਸ ਮੂਵਜ਼ ਨਾਲ ਆਮਿਰ ਖ਼ਾਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ 'ਚ ਉਹ ਹੋਲੀ-ਹੋਲੀ ਆਪਣੇ ਕੱਪੜੇ ਉਤਾਰਦੀ ਨਜ਼ਰ ਆਉਂਦੀ ਹੈ। ਪਹਿਲੇ ਸੀਨ 'ਚ ਉਹ ਡੰਗਰੀ ਡਰੈੱਸ 'ਚ ਨਜ਼ਰ ਆਉਂਦੀ ਹੈ, ਜਿਸ 'ਚ ਉਸ ਨੇ ਬਲੈਕ ਰੰਗ ਦੇ ਬੂਟ ਪਾਏ ਹੁੰਦੇ ਹਨ, ਜਿਵੇ ਹੀ ਉਹ ਇਸ ਨੂੰ ਉਤਾਰਦੀ ਹੈ ਤਾਂ ਅਚਾਨਕ ਸਟੋਕਿੰਗ ਪਾਈ ਨਜ਼ਰ ਆਉਂਦੀ ਹੈ। ਸੋਚਣਾ ਇਹ ਹੈ ਕਿ ਅਚਾਨਕ ਇਹ ਤਬਦੀਲੀ ਕਿਵੇਂ ਹੋਈ।
'ਰਾ-ਵਨ' 'ਚ 'ਨੈਨਾ...'
► 'ਨੈਨਾ..' ਵਾਲੇ ਗਾਣੇ 'ਚ ਜਦੋ ਸ਼ਾਹਰੁਖ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੇ ਕ੍ਰਿਸ਼ਚਿਨ ਰੀਤੀ-ਰਿਵਾਜ਼ਾ ਨਾਲ ਦਫਨਾਉਂਦੇ ਨਜ਼ਰ ਆਉਂਦੇ ਹਨ, ਜਦੋਕਿ ਅਗਲੇ ਸੀਨ 'ਚ ਕਰੀਨਾ ਇੰਡੀਆ 'ਚ ਉਸ ਦੀਆਂ ਅਸਥੀਆਂ ਵਿਸਰਜਿਤ ਕਰਦੀ ਨਜ਼ਰ ਆਉਂਦੀਆਂ ਹਨ।
'ਜ਼ਿੰਦਗੀ ਨਾ ਮਿਲੇਗੀ ਦੁਬਾਰਾ' 'ਚ 'ਖਵਾਬੋਂ ਕੇ ਪਰਿੰਦੇ'
► ਫਿਲਮ ਦੇ ਇਸ ਸੀਨ 'ਚ ਜਦੋ ਰਿਤਿਕ ਕੈਟਰੀਨਾ ਨੂੰ ਛੱਡ ਕੇ ਜਾਣ ਵਾਲਾ ਸੀਨ ਹੁੰਦਾ ਹੈ ਤਾਂ ਉਹ ਦੋਸਤ ਨਾਲ ਗੱਡੀ ਮੰਗ ਕੇ ਉਸ ਦੇ ਪਿੱਛੇ ਜਾਂਦੀ ਹੈ ਪਰ ਅਗਲੇ ਸੀਨ 'ਚ ਹੀ ਦੂਜੀ ਟਾਪ ਪਾਈ ਨਜ਼ਰ ਆਉਂਦੀ ਹੈ।
'ਸਿੰਘ ਇਜ਼ ਬਲਿੰਗ' 'ਚ 'ਆਜਾ ਮਾਹੀ'
► ਅਕਸ਼ੈ ਕੁਮਾਰ ਦੀ ਫਿਲਮ 'ਸਿੰਘ ਇਜ਼ ਬਲਿੰਗ' ਦੇ ਗਾਣੇ 'ਆਜਾ ਮਾਹੀ' 'ਚ ਅਦਾਕਾਰਾ ਐਮੀ ਜੈਕਸਨ ਨੇ ਫਟੀ ਹੋਈ ਡਰੈੱਸ 'ਚ ਨਜ਼ਰ ਆਈ।
'ਰਈਸ' 'ਚ 'ਉੜੀ-ਉੜੀ ਜਾਏ'
► ਫਿਲਮ 'ਚ ਸ਼ਾਹਰੁਖ ਅਤੇ ਮਾਹਿਰਾ 'ਤੇ ਫਿਲਮਾਇਆ ਗਿਆ ਗਾਣਾ 'ਉੜੀ-ਉੜੀ ਜਾਏ' ਕਾਫੀ ਪਸੰਦ ਕੀਤਾ ਗਿਆ। ਫਿਲਮ ਦੌਰਾਨ ਜਿਵੇ ਹੀ ਰਈਸ (ਸ਼ਾਹਰੁਖ) ਆਸੀਆ (ਮਾਹਿਰਾ ਖਾਨ) ਦੇ ਕਮਰੇ 'ਚ ਦਾਖਲ ਹੁੰਦੇ ਹਨ ਉਸ ਸਮੇਂ ਸਲਵਾਰ ਸੂਟ ਅਤੇ ਦੁਪੱਟਾ ਨਹੀਂ ਪਾਇਆ ਹੁੰਦਾ। ਫਿਰ ਰੋਮਾਂਸ ਸੀਨ ਤੋਂ ਬਾਅਦ ਜਿਵੇਂ ਹੀ ਉਹ ਆਪਣਾ ਹੱਥ ਛੁਡਾਉਂਦੀ ਹੈ ਤਾਂ ਉਸ ਦੇ ਗਲ 'ਚ ਦੁਪੱਟਾ ਦਿਖਾਈ ਦਿੰਦਾ ਹੈ।
'ਕਭੀ ਖੁਸ਼ੀ ਕਭੀ ਗਮ' 'ਚ 'ਯੂ ਆਰ ਮਾਈ ਸੋਨੀਆ'
► ਕਰੀਨਾ ਜਦੋ ਕਾਲਜ ਦੇ ਨਾਈਟ ਪ੍ਰੋਗਰਾਮ 'ਚ ਜਾਂਦੀ ਹੈ ਤਾਂ ਰਿਤਿਕ ਅਤੇ ਕਰੀਨਾ ਦਾ ਸੀਨ
ਸੀ ਜਿਸ 'ਚ ਉਸ ਨੇ ਕਿਹਾ ਸੈਂਡਲ ਵੱਖ-ਵੱਖ ਪਾਈ ਹੈ, ਪਰ ਜਦੋਂ ਉਹ ਸਟੇਜ਼ 'ਤੇ ਪਹੁੰਚਦੀ ਹੈ ਤਾਂ ਉਸ ਦੇ ਪੈਰਾਂ 'ਚ ਇਕੋ-ਜਿਹੇ ਸੈਂਡਲ 'ਚ ਨਜ਼ਰ ਆਉਂਦੀ ਹੈ।
ਅਜਿਹੀਆਂ ਹੀ 'Mistakes' ਤੁਸੀਂ ਹੋਰ ਵੀ ਇਨ੍ਹਾਂ ਮਸ਼ਹੂਰ ਫਿਲਮਾਂ 'ਚ ਦੇਖ ਸਕਦੇ ਹੋ। ਜਿਨ੍ਹਾਂ ਦੀਆਂ ਤਸਵੀਰਾਂ ਅੱਗੇ ਤੁਸੀਂ ਦੇਖੋਗੇ।

Tags: Aamir KhanKatrina Kaifmistakeschoreographerਆਮਿਰਕੈਟਰੀਨਾਕੋਰੀਓਗ੍ਰਾਫਰ