FacebookTwitterg+Mail

OMG! ਸੋਨਾਕਸ਼ੀ ਦੇ ਇਸ ਗੀਤ ਨੂੰ ਇਕ ਦਿਨ 'ਚ 40 ਲੱਖ ਵਾਰ ਦੇਖਿਆ ਗਿਆ

23 March, 2017 02:35:43 PM
ਮੁੰਬਈ- ਹੁਣ ਤੱਕ ਤੁਹਾਨੂੰ 'ਗੁਲਾਬੀ ਆਂਖੇ ਜੋ ਤੇਰੀ ਦੇਖੀ' ਗੀਤ ਸੁਣ ਕੇ ਰਾਜੇਸ਼ ਖੰਨਾ ਦਾ ਚਿਹਰਾ ਯਾਦ ਆਉਂਦਾ ਰਿਹਾ ਹੋਵੇਗਾ ਪਰ ਹੁਣ ਤੁਹਾਡੀਆਂ ਉਨ੍ਹਾਂ ਯਾਦਾਂ 'ਚ ਸਮਾਉਣ ਜਾ ਰਹੀ ਹੈ ਸੋਨਾਕਸ਼ੀ ਸਿਨ੍ਹਾ। ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਦੀ ਆਉਣ ਵਾਲੀ ਫਿਲਮ 'ਨੂਰ' ਦਾ ਪਹਿਲਾ ਗੀਤ ਬੁੱਧਵਾਰ ਨੂੰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਇਕ ਦਿਨ 'ਚ ਕਰੀਬ 40 ਲੱਖ ਵਿਊਂਜ਼ ਮਿਲ ਚੁੱਕੇ ਹਨ। ਇਸ ਮਿਊਂਜ਼ਿਕ ਦਾ ਟਾਈਟਲ ਹੈ,''ਗੁਲਾਬੀ 2.0'', ਜਿਸ 'ਚ ਸੋਨਾਕਸ਼ੀ ਡਰਿੰਕ ਕਰਨ ਦੇ ਬਾਅਦ ਮਸਤੀ 'ਚ ਡੁੱਬੀ ਨਜ਼ਰ ਆ ਰਹੀ ਹੈ।
ਵੀਡੀਓ ਦੀ ਸ਼ੁਰੂਆਤ ਕੁਝ ਅਜਿਹੀ ਹੁੰਦੀ ਹੈ ਜਿਸ 'ਚ ਸੋਨਾਕਸ਼ੀ ਕਹਿੰਦੀ ਨਜ਼ਰ ਆ ਰਹੀ ਹੈ,'ਅਬ ਸਭ ਕੁਝ ਬਦਲਣਾ ਹੈ। ਇਸ ਸਾਲ ਮੁਝੇ ਸਿੱਧੀ ਸਾਵਿਤਰੀ ਸੇ ਟੇਢੀ ਸਾਵਿਤਰੀ ਬਣਨਾ ਹੈ।'' ਇਸ ਦੇ ਬਾਅਦ ਸੋਨਾਕਸ਼ੀ ਦੀ ਐਂਟਰੀ ਹੁੰਦੀ ਹੈ ਮਿਊਂਜ਼ਿਕ ਦੀ ਦੁਨੀਆ 'ਚ। ਇਸ ਗੀਤ ਨੂੰ ਅਮਾਲ ਮਲਿਕ ਨੇ ਕੰਪੋਜ਼ ਕੀਤਾ ਹੈ ਅਤੇ ਇਸ ਗੀਤ ਨੂੰ ਅਮਾਲ ਮਲਿਕ ਦੇ ਨਾਲ-ਨਾਲ ਤੁਲਸੀ ਕੁਮਾਰ ਅਤੇ ਯਸ਼ ਨਾਰਵੇਕਰ ਨੇ ਗਾਇਆ ਹੈ। ਦੱਸ ਦਈਏ ਕਿ ਸੋਨਾਕਸ਼ੀ ਇਸ ਫਿਲਮ 'ਚ ਇਕ ਪੱਤਰਕਾਰ ਦੀ ਭੂਮਿਕਾ 'ਚ ਦਿਖਾਈ ਦੇਵੇਗੀ। ਲੋਕਾਂ ਨੂੰ ਫਿਲਮ ਦਾ ਟਰੇਲਰ ਕਾਫੀ ਪਸੰਦ ਆਇਆ ਹੈ। ਫਿਲਮ 'ਚ ਸੋਨਾਕਸ਼ੀ ਇਕ ਮਰਡਰ ਕੇਸ ਸੁਲਝਾਉਂਦੀ ਹੋਈ ਨਜ਼ਰ ਆਵੇਗੀ। ਫਿਲਮ 21 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

Tags: Sonakshi Sinha Noor Gulabi 2 0ਸੋਨਾਕਸ਼ੀ ਸਿਨ੍ਹਾਗੁਲਾਬੀ 2 0ਨੂਰ

About The Author

Anuradha Sharma

Anuradha Sharma is News Editor at Jagbani.