FacebookTwitterg+Mail

ਜਦੋ ਭੋਜਪੁਰੀ ਫਿਲਮਾਂ ਦੇ ਇਸ ਸੁਪਰਸਟਾਰ ਨੇ ਪੂਰੀ ਕੀਤੀ ਇਕ ਬਜੁਰਗ ਦੀ ਇੱਛਾ

manoj tiwari
23 March, 2017 02:35:50 PM
ਮੁੰਬਈ—95 ਸਾਲਾਂ ਦਾ ਇਕ ਬਜੁਰਗ ਨੇ ਮਰਨ ਤੋਂ ਪਹਿਲਾ ਭੋਜਪੁਰੀ ਅਦਾਕਾਰ ਮਨੌਜ ਤਿਵਾਰੀ ਨੂੰ ਮਿਲਨ ਦੀ ਇੱਛਾ ਪ੍ਰਗਟ ਕੀਤੀ ਹੈ। ਬਜੁਰਗ ਨੇ ਤਿਵਾਰੀ ਨੂੰ ਮੈਸੇਜ ਭੇਜਿਆ ਹੈ, ''ਮਰਨ ਤੋਂ ਪਹਿਲਾ ਮੈਂ ਆਖਿਰੀ ਵਾਰ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਅਤੇ ਕ੍ਰਿਪਾ ਮੇਰੀ ਇਹ ਆਖਿਰੀ ਇੱਛਾ ਪੂਰੀ ਕੀਤੀ ਜਾਵੇ। ਇਸ ਤੋਂ ਬਾਅਦ ਬੁੱਧਵਾਰ ਦੇਰ ਰਾਤ ਮਨੌਜ ਤਿਵਾਰੀ ਸਮਾਂ ਕੱਢ ਕੇ ਇਸ ਬਜੁਰਗ ਨੂੰ ਮਿਲਣ ਲਈ ਪਹੁੰਚਿਆ।
ਦਿੱਲੀ ਦੇ ਬੁਰਾੜੀ 'ਚ ਰਹਿਣ ਵਾਲੇ ਬਜੁਰਗ ਘਨਸ਼ਾਮ ਨੇ ਮਨੌਜ ਤਿਵਾਰੀ ਨੂੰ ਆਪਣੇ ਬੇਟੇ ਤੋਂ ਮੈਸੇਜ ਕਰਵਾਇਆ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ ਕਿਉਂਕਿ ਬੀਤੇ ਸਾਲ ਬੀ. ਜੇ. ਪੀ. ਨੇਤਾ ਨੇ ਬਾਲਮੀਕੀ ਮੰਦਿਰ 'ਚ ਪੰਚਾਇਤ ਟੀਲੇ ਦਾ ਮਾਮਲਾ ਸੁਲਝਾਇਆ ਸੀ। ਬਜੁਰਗ ਮਨੌਜ ਤਿਵਾਰੀ ਨਾਲ ਮਿਲ ਕੇ ਉਨ੍ਹਾਂ ਨੂੰ ਧੰਨਵਾਦ ਕਹਿਣਾ ਚਾਹੁੰਦੇ ਹਾਂ।
ਫੇਸਬੁੱਕ 'ਤੇ ਬਜੁਰਗ ਘਨਸ਼ਾਮ ਦੇ ਬੇਟੇ ਦਿਨੇਸ਼ ਦਾ ਮੈਸੇਜ ਦੇਖਦੇ ਹੀ ਐੱਮ. ਸੀ. ਡੀ. ਚੋਣਾ 'ਚ ਰੁੱਝੇ ਮਨੌਜ ਤਿਵਾਰੀ ਦੇਰ ਰਾਤ 12.00 ਵਜੇ ਬਜੁਰਗ ਦੇ ਘਰ ਪਹੁੰਚੇ। ਉਨ੍ਹਾਂ ਨੇ ਬਜੁਰਗ ਘਨਸ਼ਾਮ ਦੇ ਗਲ 'ਚ ਹਾਰ ਪਾ ਕੇ ਉਸ ਦੀ ਲੰਬੀ ਉਮਰ ਲਈ ਦੁਆ ਕੀਤੀ। ਮਨੌਜ ਤਿਵਾਰੀ ਨੇ ਕਿਹਾ ਕਿ ਬਜੁਰਗ ਦੇ ਬੇਟੇ ਦਾ ਮੈਸੇਜ ਪੜਦੇ ਹੀ ਉਹ ਭਾਵੁਕ ਹੋ ਗਏ ਅਤੇ ਇਸ ਨਾਲ ਉਨ੍ਹਾਂ ਨੇ ਆਪਣੇ ਬਿਜੀ ਸ਼ਡਿਊਲ 'ਚੋਂ ਸਮਾਂ ਕੱਢ ਕੇ ਬਜੁਰਗ ਨੂੰ ਮਿਲਨ ਗਏ। ਆਪਣੇ ਪਸੰਦੀਦਾ ਹੀਰੋ ਨੂੰ ਦੇਖ ਕੇ ਬਜੁਰਗ ਘਨਸ਼ਾਮ ਨੇ ਮਨੌਜ ਨੂੰ ਢੇਰ ਸਾਰਾ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੇ ਆਪਣੇ ਘਰ 'ਚ ਖਾਣਾ ਵੀ ਖਵਾਇਆ।

Tags: Manoj Tiwari Bhojpuri star bjp mpghanshamਮਨੌਜ ਤਿਵਾਰੀਭੋਜਪੁਰੀਘਨਸ਼ਾਮ