FacebookTwitterg+Mail

ਨਵਜੋਤ ਸਿੰਘ ਸਿੱਧੂ ਹਰਿਮੰਦਰ ਸਾਹਿਬ ਹੋਏ ਨਤਮਸਤਕ, ਕਿਹਾ ਪਰਿਵਾਰ ਚਲਾਉਣ ਲਈ ਟੀ. ਵੀ. 'ਤੇ ਆਉਂਦਾ ਹਾਂ

navjot singh sidhu
23 March, 2017 02:40:06 PM
ਅੰਮ੍ਰਿਤਸਰ (ਪੁਰੀ)- ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ 6 ਵਾਰ ਜਿਤਾਉਣ ਵਾਲਿਆਂ ਨੂੰ ਉਨ੍ਹਾਂ ਦੇ ਕਾਮੇਡੀ ਸ਼ੋਅ 'ਚ ਕੰਮ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ ਤਾਂ ਕਿਸੇ ਦੇ ਕਿਉਂ ਢਿੱਡ ਪੀੜ ਹੋ ਰਹੀ ਹੈ। ਉਹ ਕੈਬਨਿਟ ਮੰਤਰੀ ਬਣਨ ਉਪਰੰਤ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ।
ਉਨ੍ਹਾਂ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਤੇ ਟੀ. ਵੀ. ਸ਼ੋਅ ਦੇ ਮਾਮਲੇ 'ਚ ਉਨ੍ਹਾਂ ਦਾ ਵਿਰੋਧ ਕਰ ਰਹੇ ਲੀਡਰਾਂ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਵਾਂਗ ਟਰਾਂਸਪੋਰਟਰ ਬਣ ਕੇ ਰੋਡਵੇਜ਼ ਦੀਆਂ ਬੱਸਾਂ ਬੰਦ ਕਰਵਾ ਕੇ ਨਾ ਤਾਂ ਆਪਣੀਆਂ ਬੱਸਾਂ ਚਲਾ ਰਹੇ ਹਨ ਅਤੇ ਨਾ ਹੀ ਲੋਕਾਂ ਦੇ ਢਿੱਡ 'ਚ ਲੱਤ ਮਾਰ ਕੇ ਆਪਣਾ ਡਿੱਢ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮਿਹਨਤ ਦੀ ਕਮਾਈ ਕਰ ਰਹੇ ਹਨ ਤਾਂ ਕਿਸੇ ਦੇ ਭਲਾ ਕਿਉਂ ਢਿੱਡ ਪੀੜ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 75 ਫੀਸਦੀ ਉਹ ਕੰਮ ਛੱਡ ਚੁੱਕੇ ਹਨ।
ਸਿਰਫ ਕਪਿਲ ਕਾਮੇਡੀ ਸ਼ੋਅ 'ਚ ਹੀ ਮਹੀਨੇ ਦੇ ਚਾਰ ਦਿਨ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਨਾ ਤਾਂ ਭ੍ਰਿਸ਼ਟਾਚਾਰ ਕਰਨਗੇ ਅਤੇ ਨਾ ਹੀ ਕਿਸੇ ਨੂੰ ਕਰਨ ਦੇਣਗੇ। ਉਨ੍ਹਾਂ ਦੇ ਇਸ ਕੰਮ ਨਾਲ ਸਿਆਸੀ ਤੌਰ 'ਤੇ ਕੋਈ ਵੀ ਪ੍ਰਭਾਵ ਪੈਣ ਵਾਲਾ ਨਹੀਂ ਹੈ ਕਿਉਂਕਿ ਸ਼ੂਟਿੰਗ ਦੌਰਾਨ ਉਹ ਦੇਰ ਸ਼ਾਮ ਦੀ ਫਲਾਈਟ 'ਤੇ ਮੁੰਬਈ ਪੁੱਜਣਗੇ ਅਤੇ ਰਾਤ ਨੂੰ ਸ਼ੂਟਿੰਗ ਕਰ ਕੇ ਮੁੜ ਸਵੇਰੇ 7 ਵਜੇ ਜਦੋਂ ਕੋਈ ਅਧਿਕਾਰੀ ਵੀ ਨਹੀਂ ਜਾਗਿਆ ਹੋਵੇਗਾ ਉਹ ਆਪਣੇ ਦਫਤਰ ਹੋਣਗੇ।

Tags: Navjot Singh Sidhu the Golden Temple kapil sharma TVਨਵਜੋਤ ਸਿੰਘ ਸਿੱਧੂ ਹਰਿਮੰਦਰ ਸਾਹਿਬ

About The Author

Anuradha Sharma

Anuradha Sharma is News Editor at Jagbani.