FacebookTwitterg+Mail

ਗੁੱਥੀ ਤੋਂ ਇਲਾਵਾ ਕਪਿਲ ਨੇ ਇਨ੍ਹਾਂ ਦੀ ਵੀ ਕੀਤੀ ਸੀ ਬੇਇੱਜ਼ਤੀ, ਕਿਹਾ,'ਤੈਨੂੰ ਮੈਂ ਬਣਾਇਆ ਹੈ, ਤੂੰ ਹੈ ਕੋਣ...'

kapil sharma
23 March, 2017 04:38:20 PM

ਮੁੰਬਈ— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਪ੍ਰਸ਼ੰਸਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਪਰ ਇਨ੍ਹੀਂ ਦਿਨੀਂ ਕਪਿਲ ਸ਼ਰਮਾ ਕਾਮੇਡੀਅਨ ਸੁਨੀਲ ਗਰੋਵਰ ਨਾਲ ਹੋਏ ਵਿਵਾਦਾਂ ਤੋਂ ਬਾਅਦ ਕਾਫੀ ਚਰਚਾ 'ਚ ਸਨ। ਕਾਮੇਡੀਅਨ ਚੰਦਨ ਪ੍ਰਭਾਕਰ ਨਾਲ ਵੀ ਕਪਿਲ ਦਾ ਵਿਵਾਦ ਚੱਲ ਰਿਹਾ ਹੈ। ਦੋਵੇਂ ਕਾਮੇਡੀਅਨ ਹੀ ਕਪਿਲ ਨਾਲ ਕੰਮ ਕਰਨ ਤੋਂ ਮਨ੍ਹਾਂ ਕਰ ਰਹੇ ਹਨ। ਹੁਣ ਇਕ ਨਵੀਂ ਗੱਲ ਸਾਹਮਣੇ ਆਈ ਹੈ ਕਿ ਕਪਿਲ ਨੇ ਫਲਾਈਟ 'ਚ ਚੰਦਨ ਅਤੇ ਸੁਨੀਲ ਦੇ ਨਾਲ ਹੀ ਨਹੀਂ ਸ਼ੋਅ 'ਚ ਨਰਸ ਦੀ ਅਦਾ ਨਿਭਾਉਣ ਵਾਲੀ ਕੀਕੂ ਸ਼ਾਰਦਾ ਨਾਲ ਵੀ ਬਦਸਲੂਕੀ ਕੀਤੀ ਹੈ ਪਰ ਹਾਲ ਹੀ 'ਚ ਕੀਕੂ ਕਪਿਲ ਦੇ ਨਾਲ ਕੰਮ ਰਹੇ ਹਨ।

ਜ਼ਿਕਰਯੋਗ ਹੈ ਕਿ ਜਦੋਂ ਕਪਿਲ ਨੇ ਫਲਾਈਟ 'ਚ ਸੁਨੀਲ ਨੂੰ ਗਾਲਾਂ ਕੱਢ ਰਹੇ ਸੀ ਤਾਂ ਕੀਕੂ ਨੇ ਇਸ ਵਿਵਾਦ ਨੂੰ ਸ਼ਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਪਿਲ ਨੇ ਉਨ੍ਹਾਂ ਦੀ ਸੁਣਨ ਦੀ ਬਜਾਏ ਉਨ੍ਹਾਂ ਨੂੰ ਵੀ ਬੁਰਾ-ਭਲਾ ਕਹਿ ਦਿੱਤਾ। ਕਪਿਲ ਨੇ ਕੀਕੂ ਨੂੰ ਕਿਹਾ, 'ਮੈਂ ਬਣਾਇਆ ਹੈ ਤੈਨੂੰ, ਤੂੰ ਹੈ ਕੌਣ, ਸਿਰਫ 10,000 ਰੁਪਏ ਪ੍ਰਤੀ ਦਿਨ ਲੈਣ ਵਾਲਾ ਅਦਾਕਾਰ।' ਇਸ ਤੋਂ ਬਾਅਦ ਕੀਕੂ ਨੇ ਕਪਿਲ ਨੂੰ ਜਵਾਬ ਨਹੀਂ ਦਿੱਤਾ 'ਤੇ ਆਪਣੀ ਸੀਟ 'ਤੇ ਜਾ ਕੇ ਬੈਠ ਗਿਆ। ਇਸ ਹੋਈ ਵਾਰਤਾਲਾਪ 'ਚ ਜਦੋਂ ਕੀਕੂ ਤੋਂ ਇਸ ਬਾਰੇ ਕੁਝ ਪੁਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾ ਸਾਫ ਕਹਿ ਦਿੱਤਾ ਮੈਂ ਇਸ 'ਤੇ ਕੋਈ ਟਿਪਣੀ ਨਹੀਂ ਕਰਨਾ ਚਾਹੁੰਦਾ ਹਾਂ। ਸੂਤਰਾਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸੁਨੀਲ ਤੇ ਚੰਦਨ ਦੀ ਵਾਪਸੀ ਦੇ ਆਸਾਰ ਨੂੰ ਨਾ ਦੇਖਦੇ ਹੋਏ ਸ਼ੋਅ ਲਈ ਹੋਰ ਅਦਾਕਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਦੀ ਜਗ੍ਹਾ 'ਤੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਅਤੇ ਅਹਿਸਾਨ ਕੁਰੈਸ਼ੀ ਦਾ ਨਾਂ ਤਹਿ ਹੋ ਚੁੱਕਿਆ ਹੈ ਪਰ ਹਾਲ ਹੀ 'ਚ ਅਜਿਹਾ ਕੋਈ ਆਫੀਸ਼ਅਲ ਐਲਾਨ ਨਹੀਂ ਹੋਇਆ ਹੈ। ਕਪਿਲ ਸ਼ਰਮਾ ਨੇ ਹਾਲ ਹੀ 'ਚ ਰਾਜੂ ਸ਼੍ਰੀਵਾਸਤਵ, ਅਹਿਸਾਨ ਕੂਰੇਸ਼ੀ ਤੇ ਰਾਜੀਵ ਠਾਕੁਰ ਦੇ ਨਾਲ ਸ਼ੋਅ ਦੇ ਇਕ ਐਪੀਸੋਡ ਦੀ ਸ਼ੂਟਿੰਗ ਕੀਤੀ ਹੈ।

ਇਸ ਤੋਂ ਇਲਾਵਾ ਹਾਲ ਹੀ'ਚ ਕਪਿਲ ਦੀ ਟੀਮ ਨੇ ਚੰਦਨ ਪ੍ਰਭਾਕਰ ਤੇ ਸੁਨੀਲ ਗਰੋਵਰ ਤੋਂ ਬਿਨਾ ਹੀ ਫਿਲਮ 'ਨਾਮ ਸ਼ਬਾਨਾ' ਦੀ ਟੀਮ ਨਾਲ ਸ਼ੂਟਿੰਗ ਕੀਤੀ ਹੈ। ਸ਼ੋਅ 'ਚ ਨਾਨੀ ਦਾ ਰੋਲ ਨਿਭਾਉਣ ਵਾਲੇ ਅਲੀ ਅਸਗਰ ਨੇ ਵੀ ਸ਼ੂਟਿੰਗ ਦਾ ਬਾਈਕਾਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਇਸ ਸ਼ੋਅ 'ਚ ਕੰਮ ਕਰਨਾ ਹੈ ਜਾਂ ਨਹੀਂ ਇਹ ਸੋਚਣ ਲਈ ਟਾਈਮ ਚਾਹੀਦਾ ਹੈ।


Tags: Kapil Sharma Kiku Sharda Sunil Grover Ali Asgar Raju Srivastav ਕਪਿਲ ਸ਼ਰਮਾ ਸੁਨੀਲ ਗਰੋਵਰ ਕੀਕੂ