FacebookTwitterg+Mail

'ਨਾਮ ਸ਼ਬਾਨਾ' ਦੇ ਕੁਝ ਸੀਨਜ਼ 'ਤੇ ਸੈਂਸਰ ਬੋਰਡ ਨੇ ਚਲਾਈ ਕੈਂਚੀ

naam shabana
23 March, 2017 03:34:34 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂ ਦੀ ਫਿਲਮ 'ਨਾਮ ਸ਼ਬਾਨਾ' 31 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸੈਂਸਰ ਬੋਰਡ ਦੀ ਕੈਂਚੀ ਇਸ 'ਤੇ ਚਲ ਚੁੱਕੀ ਹੈ। ਸੈਂਸਰ ਬੋਰਡ ਨੇ ਫਿਲਮ 'ਚ ਕੁਝ ਘਰੇਲੁ ਹਿੰਸਾ ਦੇ ਸੀਨ ਅਤੇ ਦੋ ਹਰ ਸੀਨਜ਼ ਕੱਟ ਕਰ ਦਿੱਤੇ ਹਨ। ਇਸ ਫਿਲਮ ਨੂੰ ਯੂ. ਏ. ਸਰਟੀਫਿਕੇਟ ਦੇ ਨਾਲ ਪਾਸ ਕੀਤਾ ਗਿਆ ਹੈ ਤਾਂ ਜੋ ਬੱਚੇ ਆਪਣੇ ਮਾਤਾ ਪਿਤਾ ਨਾਲ ਇਹ ਫਿਲਮ ਦੇਖ ਸੱਕਣ।

ਜ਼ਿਕਰਯੋਗ ਹੈ ਕਿ ਸੀਨਜ਼ ਕੱਟੇ ਜਾਣ ਦੀ ਇਕ ਵਜਾ ਇਹ ਵੀ ਸਾਹਮਣੇ ਆਈ ਹੈ ਕਿ ਅੋਰਤਾਂ 'ਤੇ ਹੱਥ ਚੁੱਕੇ ਜਾਣ ਵਾਲੇ ਸੀਨਜ਼ ਪਰਦੇ 'ਤੇ ਨਹੀਂ ਦਿਖਾਏ ਜਾ ਸਕਦੇ ਹਨ। ਦੀਪਿਕਾ ਮਹਿਤਾ ਦੀ ਫਿਲਮ 'ਹੇਵਨ ਆਨ ਅਰਥ' ਅਤੇ ਜਗ ਮੁਦਰਾ ਦੀ 'ਪ੍ਰੋਵੋਕਡ' ਵਰਗੀਆਂ ਘਰੇਲੂ ਹਿੰਸਾ ਫਿਲਮਾਂ ਨੂੰ ਸਰਟੀਫਿਕੇਟ ਦੇਣਾ ਮੁਸ਼ਕਿਲ ਹੈ। ਫਿਲਮਾਂ 'ਚ ਘਰੇਲੁ ਹਿੰਸਾ ਤੋਂ ਇਲਾਵਾ ਸ਼ਰਾਬ ਦੀ ਬੋਤਲ ਦਾ ਸੀਨ ਅਤੇ ਸੰਤਾ ਬੰਤਾ ਜੋਕ ਵਾਲੇ ਸੀਨਜ਼ ਨੂੰ ਫਿਲਮ 'ਚੋ ਕੱਟੇ ਗਏ ਹਨ। ਤਾਪਸੀ ਦੀ ਇਸ ਫਿਲਮ ਨੂੰ ਲੈ ਕੇ ਤਿਆਰੀ ਨੂੰ ਦੇਖਦੇ ਹੋਏ ਪ੍ਰਸ਼ੰਸਕਾਂ ਨੂੰ ਇਸ ਫਿਲਮਾਂ ਤੋਂ ਬਹੁਤ ਉਮੀਦਾਂ ਹਨ।


Tags: Naam Shabana Taapsee Pannu Censor Board SantaBanta ਤਾਪਸੀ ਪੰਨੂ ਸੈਂਸਰ ਬੋਰਡ ਨਾਮ ਸ਼ਬਾਨਾ