FacebookTwitterg+Mail

'ਬਾਹੂਬਲੀ 2' ਦਾ ਦਿਖੇਗਾ ਦਮ, ਭਾਰਤ 'ਚ 6500 ਸਕ੍ਰੀਨਜ਼ 'ਤੇ ਹੋਵੇਗੀ ਰਿਲੀਜ਼

bahubali 2
23 March, 2017 05:21:43 PM
ਨਵੀਂ ਦਿੱਲੀ- ਫਿਲਮ 'ਬਾਹੂਬਲੀ 2' ਦਾ ਫੈਂਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 16 ਮਾਰਚ ਨੂੰ ਰਿਲੀਜ਼ ਹੋਇਆ ਟਰੇਲਰ ਲੋਕਾਂ ਨੂੰ ਬਹੁਤ ਪਸੰਦ ਆਇਆ ਹੈ। ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲੇ ਹੀ ਕਈ ਰਿਕਾਰਡਜ਼ ਬਣਾ ਚੁੱਕੀ ਹੈ। ਫਿਲਮ ਨੇ ਇਨ੍ਹੇ ਘੱਟ ਸਮੇਂ 'ਚ ਸਭ ਤੋਂ ਜ਼ਿਆਦਾ ਵਾਰ ਟਰਲੇਰ ਦੇਖਣ ਜਾਣ ਦਾ ਰਿਕਾਰਡ ਬਣਾ ਦਿੱਤਾ ਹੈ। ਫਿਲਮ ਦਾ ਟਰੇਲਰ 2 ਮਿੰਟ 20 ਸੈਕਿੰਡ ਦਾ ਹੈ, ਜੋ 4 ਭਾਸ਼ਾਵਾਂ ਹਿੰਦੀ, ਤੇਲੁਗੁ, ਤਮਿਲ ਅਤੇ ਮਲਿਆਲਮ 'ਚ ਲਾਂਚ ਹੋਇਆ ਹੈ।
ਇਕ ਰਿਪੋਰਟ ਅਨੁਸਾਰ, 'ਬਾਹੂਬਲੀ 2' ਨੂੰ ਭਾਰਤ 'ਚ 6500 ਸਕ੍ਰੀਨਜ਼ 'ਚ ਰਿਲੀਜ਼ ਕੀਤਾ ਜਾਵੇਗਾ। ਇਸ ਦੇ ਇਲਾਵਾ ਨਾਰਥ ਅਮਰੀਕਾ 'ਚ 750 ਸਕ੍ਰੀਨ ਅਤੇ ਦੁਨੀਆ ਦੇ ਕਰੀਬ 30 ਦੇਸ਼ਾਂ 'ਚ 1000 ਸਕ੍ਰੀਨਜ਼ ਹੋਣਗੀਆਂ। ਦੱਸ ਦਈਏ ਕਿ ਫਿਲਮ ਦੇ ਦੋਵੇਂ ਹਿੱਸਿਆ ਨੂੰ ਮਿਲਾ ਕੇ ਕਰੀਬ 450 ਕਰੋੜ ਦੀ ਲਾਗਤ ਹੈ। 'ਬਾਹੂਬਲੀ 2' ਦੇ ਥਿਏਟ੍ਰਿਅਲ ਰਾਈਟਜ਼ ਨਾਰਥ ਅਮਰੀਕਾ ਦੇ ਡਿਸਟ੍ਰੀਬਿਊਸ਼ਨ ਗ੍ਰੇਟ ਇੰਡੀਆ ਫਿਲਮਜ਼ ਨੂੰ 7 ਮਿਲੀਅਨ ਡਾਲਰ 'ਚ ਵੇਚੇ ਗਏ ਹਨ ਜਦੋਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਉੱਥੇ 15 ਮਿਲੀਅਨ ਡਾਲਰ ਦਾ ਫਾਇਦਾ ਕਰੇਗੀ। ਇਸ ਤੋਂ ਪਹਿਲੇ ਨਾਰਥ ਅਮਰੀਕਾ ਤੋਂ ਆਮਿਰ ਖਾਨ ਦੀ 'ਦੰਗਲ' ਨੇ ਕਰੀਬ ਸਾਢੇ 12 ਮਿਲੀਅਨ ਕਮਾਏ ਸਨ।

Tags: Bahubali 2 6500 screens releaseਬਾਹੂਬਲੀ 2 6500 ਸਕ੍ਰੀਨਜ਼

About The Author

Anuradha Sharma

Anuradha Sharma is News Editor at Jagbani.