FacebookTwitterg+Mail

ਸੁਸ਼ਾਂਤ ਸਿੰਘ-ਕ੍ਰਿਤੀ ਸੈਨਨ ਦਾ ਹੋਇਆ ਬ੍ਰੇਕਅੱਪ, ਜਾਣੋ ਪੂਰਾ ਮਾਮਲਾ

    1/6
23 March, 2017 03:51:39 PM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ ਸੈਨਨ ਦਾ ਬ੍ਰੇਕਅੱਪ ਦੀਆਂ ਖਬਰਾਂ ਦੀਆਂ ਖਬਰਾਂ ਆ ਰਹੀਆਂ ਹਨ। ਇਹ ਦੋਵੇ ਸਿਤਾਰੇ ਫਿਲਮ 'ਰਾਬਤਾ' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ ਅਤੇ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਹੀ ਪੂਰੀ ਹੋ ਚੁੱਕੀ ਹੈ ਪਰ ਕੁਝ ਕਾਰਨਾਂ ਕਰਕੇ ਇਨ੍ਹਾਂ ਦਾ ਰਿਸ਼ਤਾ ਅੱਗੇ ਨਹੀਂ ਵਧ ਸਕਿਆ।
ਦੱਸਣਾ ਚਾਹੁੰਦੇ ਹਾਂ ਕਿ ਅੰਕਿਤਾ ਲੋਖੰਡੇ ਨਾਲ ਬ੍ਰੇਕਅੱਪ ਤੋਂ ਬਾਅਦ ਸੁਸ਼ਾਂਤ ਸਿੰਘ ਅਤੇ ਕ੍ਰਿਤੀ ਸੈਨਨ ਦੇ ਅਫੇਅਰ ਦੇ ਖੂਬ ਚਰਚੇ ਰਹੇ। ਫਿਲਮ 'ਰਾਬਤਾ' ਦੀ ਸ਼ੂਟਿੰਗ ਇਨ੍ਹਾਂ ਨੇ ਕਾਫੀ ਸਮੇਂ ਇਕ ਦੂਜੇ ਨਾਲ ਬਤੀਤ ਕੀਤਾ। ਹਾਲਾਂਕਿ ਇਨ੍ਹਾਂ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਸਰਵਜਨਿਕ ਤੌਰ 'ਤੇ ਕਦੇ ਮੰਨਿਆ ਨਹੀਂ।
ਸੂਤਰਾਂ ਮੁਤਾਬਕ, ਇਹ ਪਹਿਲਾ ਹਮੇਸ਼ਾ ਹੀ ਇਕ ਦੂਜੇ ਨਾਲ ਸਰਵਜਨਿਕ ਪੋਜ ਦਿੰਦੇ ਨਜ਼ਰ ਆਉਂਦੇ ਸਨ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਦੋਵੇ ਇਕ-ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸਨ। ਬ੍ਰੇਕਅੱਪ ਤੋਂ ਬਾਅਦ ਇਹ ਦੋਵੇ ਹੁਣ ਇਕ ਦੂਜੇ ਨਾਲ ਇਕੱਠੇ ਨਜ਼ਰ ਨਹੀਂ ਆਏ।
ਕੁਝ ਸਮੇਂ ਪਹਿਲਾ ਸੁਸ਼ਾਂਤ ਸਿੰਘ ਰਾਜਪੂਤ ਨੇ ਇਕ ਟੀ. ਸ਼ਰਟ ਪਾ ਕੇ ਸਾਫ ਕਰ ਦਿੱਤਾ ਹੈ ਕਿ ਉਹ ਸਿੰਗਲ ਹੈ। ਕ੍ਰਿਤੀ ਸੈਨਨ ਦੀ ਸਿਨੇਮਾਘਰਾਂ 'ਚ ਜਲਦੀ ਹੀ 'ਬਰੇਲੀ ਕੀ ਬਰਫੀ' 'ਚ ਨਜ਼ਰ ਆਉਣ ਵਾਲੀ ਹੈ। ਨਾਲ ਹੀ ਸੁਸ਼ਾਂਤ ਇਸ ਸਾਲ 'ਚੰਦਾ ਮਾਮਾ ਦੂਰ ਕੇ' ਫਿਲਮ 'ਚ ਦਿਖਾਈ ਦੇਣਗੇ।

Tags: Sushant SinghbreakupKriti SanonRabtaa ਸੁਸ਼ਾਂਤ ਸਿੰਘ ਰਾਜਪੂਤਕ੍ਰਿਤੀ ਸੈਨਨਬ੍ਰੇਕਅੱਪ