FacebookTwitterg+Mail

ਤੈਮੂਰ ਨੂੰ ਘਰ 'ਚ ਇਕੱਲਾ ਛੱਡ ਕਰੀਨਾ ਕਪੂਰ ਲੰਡਨ ਹੋਈ ਰਵਾਨਾ (ਦੇਖੋ ਤਸਵੀਰਾਂ)

    1/10
23 March, 2017 04:45:33 PM
ਮੁੰਬਈ— ਕਰੀਨਾ ਕਪੂਰ ਆਪਣੇ ਤਿੰਨ ਮਹੀਨਿਆਂ ਦੇ ਬੇਟੇ ਤੈਮੂਰ ਨੂੰ ਇਕੱਲਾ ਛੱਡ ਕੇ ਲੰਡਨ ਰਵਾਨਾ ਹੋ ਗਈ ਹੈ। ਖਬਰਾਂ ਮੁਤਾਬਕ ਸੈਫ ਫਿਲਹਾਲ ਲੰਡਨ 'ਚ 'ਸ਼ੈੱਫ' ਫਿਲਮ ਦੀ ਸ਼ੂਟਿੰਗ ਕਰ ਰਹੇ ਹਨ ਤੇ ਕਰੀਨਾ ਉਨ੍ਹਾਂ ਨਾਲ ਸਮਾਂ ਬਤੀਤ ਕਰਨ ਲਈ ਲੰਡਨ ਗਈ ਹੈ। ਹਾਲ ਹੀ 'ਚ ਕਰੀਨਾ ਇਕੱਲੀ ਏਅਰਪੋਰਟ 'ਤੇ ਨਜ਼ਰ ਆਈ ਸੀ।
ਹਾਲਾਂਕਿ ਕਰੀਨਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਸੈਫ ਚਾਹੁੰਦੇ ਹਨ ਕਿ ਤੈਮੂਰ ਕੋਲ ਹਮੇਸ਼ਾ ਦੋਵਾਂ 'ਚੋਂ ਕੋਈ ਇਕ ਹੋਣਾ ਚਾਹੀਦਾ ਹੈ ਪਰ ਇਸ ਵਾਰ ਤਾਂ ਅਜਿਹਾ ਕੁਝ ਹੁੰਦਾ ਨਹੀਂ ਦਿਖ ਰਿਹਾ। ਕਰੀਨਾ ਆਪਣੇ ਗਰਭਵਤੀ ਸਮੇਂ ਦੌਰਾਨ ਬਹੁਤ ਸਰਗਰਮ ਸੀ। ਉਸ ਸਮੇਂ ਉਸ ਨੂੰ ਫੋਟੋਸ਼ੂਟ, ਐਡ ਸ਼ੂਟ, ਪਾਰਟੀਆਂ ਸਭ ਕੁਝ ਕਰਦੇ ਦੇਖਿਆ ਗਿਆ ਸੀ। ਤੈਮੂਰ ਨੂੰ ਜਨਮ ਦੇਣ ਤੋਂ ਬਾਅਦ ਵੀ ਕਰੀਨਾ ਤੁਰੰਤ ਸਰਗਰਮ ਹੋ ਗਈ ਸੀ।

Tags: Kareena Kapoor Taimur Saif Ali Khan ਕਰੀਨਾ ਕਪੂਰ ਤੈਮੂਰ ਸੈਫ