FacebookTwitterg+Mail

ਅੰਕਿਤਾ ਤੋਂ ਬਾਅਦ ਸੁਸ਼ਾਂਤ ਸਿੰਘ ਦਾ ਇਸ ਅਦਾਕਾਰਾ ਨਾਲ ਵੀ ਹੋਇਆ ਬ੍ਰੇਕਅੱਪ!!

    1/8
23 March, 2017 05:19:10 PM
ਨਵੀਂ ਦਿੱਲੀ- ਅਜਿਹੀਆਂ ਖ਼ਬਰਾਂ ਹਨ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ ਸੈਨਨ ਦਾ ਬ੍ਰੇਕਅੱਪ ਹੋ ਗਿਆ ਹੈ। ਇਹ ਦੋਵੇਂ ਸਟਾਰਜ਼ ਫਿਲਮ 'ਰਾਬਤਾ' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ ਅਤੇ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਹੀ ਪੂਰੀ ਹੋ ਚੁੱਕੀ ਹੈ ਪਰ ਕੁਝ ਕਾਰਨਾਂ ਤੋਂ ਇਨ੍ਹਾਂ ਦਾ ਰਿਸ਼ਤਾ ਅੱਗੇ ਨਹੀਂ ਵਧ ਪਾਇਆ ਹੈ। ਤੁਹਾਨੂੰ ਦੱਸ ਦਈਏ ਕਿ ਅੰਕਿਤਾ ਲੋਖੰਡੇ ਨਾਲ ਬ੍ਰੇਕਅੱਪ ਦੇ ਬਾਅਦ ਸੁਸ਼ਾਂਤ ਸਿੰਘ ਅਤੇ ਕ੍ਰਿਤੀ ਸੈਨਨ ਦੇ ਅਫੇਅਰ ਦੇ ਖੂਬ ਚਰਚੇ ਰਹੇ ਹਨ। ਰਾਬਤਾ ਦੀ ਸ਼ੂਟਿੰਗ ਦੌਰਾਨ ਇਨ੍ਹਾਂ ਦੋਹਾਂ ਨੇ ਕਾਫੀ ਸਮਾਂ ਇਕੱਠੇ ਬਿਤਾਇਆ ਹੈ।
ਪਹਿਲੇ ਦੋਵੇਂ ਹਮੇਸ਼ਾ ਕਿਸੇ ਵੀ ਇਵੈਂਟ 'ਚ ਇਕੱਠੇ ਦੇਖੇ ਜਾਂਦੇ ਸਨ। ਚਾਹੇ ਕੋਈ ਪਾਰਟੀ ਹੋਵੇ ਜਾਂ ਐਵਾਰਡ ਸਮਾਰੋਹ। ਇੱਥੇ ਤੱਕ ਕਿ ਇੰਡਸਟ੍ਰੀ 'ਚ ਵੀ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ਹੋਣ ਲੱਗੇ ਸਨ। ਹਾਲਾਂਕਿ ਇਨ੍ਹਾਂ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਸਰਵਜਨਕ ਤੌਰ 'ਤੇ ਕਦੇ ਸਵੀਕਾਰ ਨਹੀਂ ਕੀਤਾ ਸੀ। ਪਹਿਲੇ ਅਕਸਰ ਹੀ ਇਹ ਦੋਵੇਂ ਸੋਸ਼ਲ ਮੀਡੀਆ 'ਤੇ ਵੀ ਦੋਵੇਂ ਇਕੱਠੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸਨ। ਬ੍ਰੇਕਅੱਪ ਦੇ ਬਾਅਦ ਇਹ ਦੋਵੇਂ ਹੁਣ ਇਕੱਠੇ ਨਜ਼ਰ ਨਹੀਂ ਆਉਂਦੇ ਹਨ। ਕੁਝ ਸਮੇਂ ਪਹਿਲੇ ਸੁਸ਼ਾਂਤ ਸਿੰਘ ਰਾਜਪੂਤ ਨੇ ਇਕ ਟੀ-ਸ਼ਰਟ ਪਹਿਣ ਕੇ ਇਹ ਸਾਫ ਕਰ ਦਿੱਤਾ ਸੀ ਕਿ ਉਹ 'ਸਿੰਗਲ' ਹਨ। ਦੱਸ ਦਈਏ ਕਿ ਕ੍ਰਿਤੀ ਸੈਨਨ ਸਿਨੇਮਾਘਰਾਂ 'ਚ ਜਲਦ ਹੀ 'ਬਰੇਲੀ ਕੀ ਬਰਫੀ' 'ਚ ਨਜ਼ਰ ਆਉਣ ਵਾਲੀ ਹੈ। ਸੁਸ਼ਾਂਤ ਇਸੇ ਸਾਲ 'ਚੰਦਾ ਮਾਮਾ ਦੂਰ ਕੇ' ਫਿਲਮ 'ਚ ਦਿਖਾਈ ਦੇਣਗੇ।

Tags: Sushant Singh Rajput Kriti Sanon Breakup Ankita lokhandeਸੁਸ਼ਾਂਤ ਸਿੰਘ ਰਾਜਪੂਤ ਕ੍ਰਿਤੀ ਸੈਨਨ

About The Author

Anuradha Sharma

Anuradha Sharma is News Editor at Jagbani.