FacebookTwitterg+Mail

ਫਿਲਮ 'ਫਿਲੌਰੀ' 'ਤੇ ਕੇਸ ਕਰਨ ਵਾਲੇ ਨੂੰ ਉਲਟਾ ਦੇਣਾ ਪਿਆ 5 ਲੱਖ ਦਾ ਜੁਰਮਾਨਾ

phillauri
23 March, 2017 05:27:25 PM

ਮੁੰਬਈ— ਬਾਲੀਵੁੱਡ ਦੀ ਫਿਲਮ 'ਫਿਲੌਰੀ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਗੁਜਰਾਤੀ ਫਿਲਮ 'ਮੰਗਲਫੇਰਾ' ਦੇ ਫਿਲਮਕਾਰ ਗਾਇਤਰੀ ਸਿਨੇ ਪ੍ਰੋਡਕਸ਼ਨ ਨੇ ਫਿਲਮ 'ਫਿਲੌਰੀ' ਦੇ ਫਿਲਮਕਾਰਾਂ 'ਤੇ ਉਨ੍ਹਾਂ ਦੀ ਸਕਰਿਪਟ ਕਾਪੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਪ੍ਰੋਡਕਸ਼ਨ ਨੇ ਬੀਤੇ ਦਿਨੀਂ ਮੁੰਬਈ ਹਾਈਕੋਰਟ 'ਚ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੇ ਲਈ ਪਟੀਸ਼ਨ ਦਾਇਰ ਕੀਤੀ ਹੈ।

ਜ਼ਿਕਰਯੋਗ ਹੈ ਕਿ ਕੋਰਟ ਨੇ ਸਮਾਂ ਬਰਬਾਦ ਕਰਨ ਦੇ ਲਈ ਗਾਇਤਰੀ ਪ੍ਰੋਡਕਸ਼ਨ 'ਤੇ 5 ਲੱਖ ਦਾ ਜੁਰਮਾਨਾ ਲਗਾ ਦਿੱਤਾ ਹੈ। ਕੋਰਟ ਦੇ ਜੱਜ ਨੇ ਕਿਹਾ ਹੈ ਕਿ ਫਿਲਮ ਰਿਲੀਜ਼ ਨੂੰ ਬਹੁਤ ਘੱਟ ਸਮਾਂ ਰਹਿ ਗਿਆ ਹੈ। ਇਸ ਲਈ ਇਸ 'ਤੇ ਰੋਕ ਨਹੀਂ ਲੱਗ ਸਕਦੀ ਹੈ। ਫਿਲਮ 'ਮੰਗਲਫੇਰਾ' ਪਹਿਲਾਂ ਗੁਜਰਾਤ 'ਚ ਬਣੀ ਸੀ। ਇਸ ਤੋਂ ਬਾਅਦ ਭੋਜਪੂਰੀ ਤੇ ਬੰਗਾਲੀ 'ਚ ਬਣਾਇਆ ਗਿਆ ਸੀ। ਫਿਲਮ ਦੀ ਕਹਾਣੀ ਇਕ ਮਹਿਲਾ 'ਤੇ ਆਧਾਰਿਤ ਹੈ। ਜੋ ਮੰਗਲੀਕ ਹੁੰਦੀ ਹੈ। ਫਿਲਮ 'ਚ ਅਨੁਸ਼ਕਾ ਸ਼ਰਮਾ, ਦਿਲਜੀਤ ਦੋਸਾਝ, ਸੂਰਜ ਸ਼ਰਮਾ ਤੇ ਮੇਹਰੀਨ ਪੀਰਜਾਦਾ ਫਿਲਮ 'ਚ ਨਜ਼ਰ ਆਉਣਗੇ। ਇਹ ਫਿਲਮ 24 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Phillauri Diljit Dosanjh Anushka Sharma Mangal Phera ਫਿਲੌਰੀ ਅਨੁਸ਼ਕਾ ਸ਼ਰਮਾ ਮੰਗਲਫੇਰਾ