FacebookTwitterg+Mail

ਮਾਲਕ ਦੀ ਕ੍ਰਿਪਾ ਨਾਲ 25 ਸਾਲ ਹੋ ਗਏ, ਇਸੇ ਤਰ੍ਹਾਂ ਜਲੂਸ ਨਿਕਲਿਆ ਰਹੇ ਤਾਂ ਬਹੁਤ ਵਧੀਆ : ਜੈਜ਼ੀ ਬੀ (ਵੀਡੀਓ)

23 March, 2017 06:03:35 PM
ਜਲੰਧਰ— 'ਜਗ ਬਾਣੀ' ਵਲੋਂ ਪੰਜਾਬੀ ਗਾਇਕ ਜੈਜ਼ੀ ਬੀ ਦੀ ਸਪੈਸ਼ਲ ਇੰਟਰਵਿਊ ਕੀਤੀ ਗਈ। ਆਪਣੀ ਨਵੀਂ ਐਲਬਮ 'ਫੋਕ ਐਂਡ ਫੰਕੀ 2' ਨਾਲ ਜੈਜ਼ੀ ਬੀ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਐਲਬਮ ਦੇ ਰਿਲੀਜ਼ ਹੋਏ ਗੀਤਾਂ 'ਲੰਡਨ ਪਟੋਲਾ ਰਿਲੋਡਿਡ', 'ਨਾਗ ਦਿ ਥਰਡ' ਤੇ 'ਕ੍ਰੇਜ਼ੀ ਯਾ' ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਬੰਧੀ ਗੱਲਬਾਤ ਦੌਰਾਨ ਜੈਜ਼ੀ ਬੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਲਬਮ ਤਿਆਰ ਕਰਨ 'ਚ ਢਾਈ ਸਾਲ ਦਾ ਸਮਾਂ ਲੱਗਾ। ਉਨ੍ਹਾਂ ਨੇ ਇਸ ਦੌਰਾਨ ਆਪਣੀ ਲੁੱਕ ਤੇ ਗੀਤਾਂ ਦੀ ਚੋਣ ਵੱਲ ਖਾਸ ਧਿਆਨ ਦਿੱਤਾ।
ਐਲਬਮ 'ਚ ਕੁਲ 12 ਗੀਤ ਹਨ ਤੇ ਇਸ 'ਚ ਜੈਜ਼ੀ ਬੀ ਦਾ ਫੇਵਰੇਟ ਗੀਤ 'ਕਿੰਗ ਫੋਰੈਵਰ' ਹੈ। 'ਕਿੰਗ ਫੋਰੈਵਰ' ਕੁਲਦੀਪ ਮਾਣਕ ਜੀ ਤੇ ਯੁੱਧਵੀਰ ਮਾਣਕ 'ਤੇ ਬਣਾਈ ਗਈ ਖਾਸ ਮਿਊਜ਼ਿਕ ਵੀਡੀਓ ਹੈ। ਸਾਢੇ 9 ਮਿੰਟ ਦੀ ਇਸ ਵੀਡੀਓ 'ਚ ਉਨ੍ਹਾਂ ਨੂੰ ਯਾਦ ਕੀਤਾ ਗਿਆ ਹੈ, ਜੋ ਬੇਹੱਦ ਭਾਵੁਕ ਕਰਨ ਵਾਲੀ ਹੈ।
ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸੁਪਨੇ ਜ਼ਰੂਰ ਦੇਖਣੇ ਚਾਹੀਦੇ ਹਨ, ਸੁਪਨੇ ਜੇਕਰ ਨਹੀਂ ਦੇਖਾਂਗੇ ਤਾਂ ਅੱਗੇ ਨਹੀਂ ਵਧਿਆ ਜਾ ਸਕੇਗਾ। ਆਪਣੇ ਸਟਾਈਲ ਬਾਰੇ ਦੱਸਦਿਆਂ ਜੈਜ਼ੀ ਬੀ ਨੇ ਕਾਫੀ ਫਨੀ ਅੰਦਾਜ਼ 'ਚ ਜਵਾਬ ਦਿੱਤਾ। ਜੈਜ਼ੀ ਬੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਹ ਸਟਾਈਲ ਸ਼ੁਰੂ ਕੀਤਾ ਸੀ, ਉਦੋਂ ਵੀ ਲੋਕ ਇਹੀ ਕਹਿੰਦੇ ਸਨ ਕਿ ਕੀ ਜਲੂਸ ਕੱਢਿਆ ਤੇ ਅੱਜ ਵੀ ਲੋਕ ਇਹੋ ਗੱਲ ਕਹਿੰਦੇ ਹਨ ਪਰ ਮਾਲਕ ਦੀ ਕ੍ਰਿਪਾ ਨਾਲ 25 ਸਾਲ ਹੋ ਗਏ, ਇਸੇ ਤਰ੍ਹਾਂ ਜਲੂਸ ਨਿਕਲਿਆ ਰਹੇ ਤਾਂ ਬਹੁਤ ਵਧੀਆ।

Tags: Jazzy B Folk N Funky 2 Interview ਜੈਜ਼ੀ ਬੀ ਫੋਕ ਐਂਡ ਫੰਕੀ 2