FacebookTwitterg+Mail

Baywatch New Trailer: 2 ਮਿੰਟ ਦੇ ਟਰੇਲਰ 'ਚ 3 ਸੈਕਿੰਡ ਦਿਖੀ ਪ੍ਰਿਯੰਕਾ ਚੋਪੜਾ

23 March, 2017 06:04:39 PM
ਨਵੀਂ ਦਿੱਲੀ- ਪ੍ਰਿਯੰਕਾ ਚੋਪੜਾ ਦੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਦਾ ਟਰੇਲਰ ਜ਼ਾਰੀ ਕਰ ਦਿੱਤਾ ਗਿਆ ਹੈ। ਇਸ ਟਰੇਲਰ ਦੇ ਜ਼ਿਆਦਾਤਰ ਹਿੱਸਿਆਂ 'ਚ ਫਿਲਮ ਦੇ ਮੁੱਖ ਕਲਾਕਾਰ ਡਵੇਨ ਜਾਨਸਨ ਅਤੇ ਜੈਕ ਐਫ੍ਰਾਨ ਹੀ ਨਜ਼ਰ ਆ ਰਹੇ ਹਨ ਪਰ ਇਸ ਟਰੇਲਰ ਦੇ ਅੰਤ 'ਚ ਪ੍ਰਿਯੰਕਾ ਚੋਪੜਾ ਡਾਇਲਾਗ ਬੋਲਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਫਿਲਮ ਦੇ ਪਹਿਲੇ ਟਰੇਲਰ 'ਚ ਪ੍ਰਿਯੰਕਾ ਦੀ ਸਿਰਫ ਇਕ ਹੀ ਝਲਕ ਦਿਖੀ ਸੀ ਅਤੇ ਫਿਰ ਦੂਜੇ ਟਰੇਲਰ 'ਚ ਉਹ ਕੇਵਲ ਤਿੰਨ ਸੈਕਿੰਡ ਲਈ ਨਜ਼ਰ ਆਈ ਸੀ। ਇਸ ਟਰੇਲਰ 'ਚ ਪ੍ਰਿਯੰਕਾ ਦੋ ਸੀਨਜ਼ 'ਚ ਦਿਖ ਰਹੀ ਹੈ ਅਤੇ ਉਨ੍ਹਾਂ ਦੇ ਡਾਇਲਾਗਜ਼ ਵੀ ਹਨ। ਫਿਲਮ 'ਚ ਪ੍ਰਿਯੰਕਾ ਵਿਕਟੋਰੀਆ ਲੀਡਜ਼ ਦੀ ਨਕਾਰਾਤਮਕ ਭੂਮਿਕਾ ਨਿਭਾ ਰਹੀ ਹੈ। ਟਰੇਲਰ 'ਚ ਇਕ ਜਗ੍ਹਾਂ ਪ੍ਰਿਯੰਕਾ ਡਵੇਨ ਜਾਨਸਨ ਨੂੰ ਕਹਿੰਦੀ ਹੈ,''ਕੁਝ ਲੋਕ ਕਿਸੇ ਵੀ ਚੀਜ਼ ਲਈ ਚੰਗਾ ਨਹੀਂ ਕਰਦੇ।''
ਟਰੇਲਰ ਤੋਂ 'ਬੇਵਾਚ' ਇਕ ਮਨੋਰੰਜਕ ਫਿਲਮ ਲੱਗ ਰਹੀ ਹੈ ਜਿਸ 'ਚ ਕੁਝ ਸਟੰਟ ਸੀਕਵੇਂਸ ਹੋਣਗੇ, ਡਵੇਨ ਜਾਨਸਨ ਦੇ ਕੁਝ ਐਬਜ਼ ਦਿਖਾਉਣ ਦੇ ਦ੍ਰਿਸ਼ ਹੋਣਗੇ। ਫਿਲਮ 'ਚ ਡਵੇਨ ਇਕ ਲਾਈਫਗਾਰਡ ਦੀ ਭੂਮਿਕਾ 'ਚ ਨਜ਼ਰ ਆਉਣਗੇ। ਟਰੇਲਰ ਦੀ ਸ਼ੁਰੂਆਤ,''ਬੇਵਾਚ 'ਚ ਤੁਹਾਡਾ ਸਵਾਗਤ ਹੈ। ਸਾਡੀ ਟੀਮ ਸਭ ਤੋਂ ਚੰਗੀ ਹੈ।'' ਇਹ ਫਿਲਮ 90 ਦੇ ਦਹਾਕੇ ਦੇ ਇਸੇ ਨਾਂ ਦੇ ਪ੍ਰਸਿੱਧ ਟੀ. ਵੀ. ਸੀਰੀਜ਼ 'ਤੇ ਆਧਾਰਿਤ ਹੈ ਜਿਸ 'ਚ ਪਾਮੇਲਾ ਐਂਡਰਸਨ ਅਤੇ ਡੇਵਿਡ ਹੈਸਲਹਾਫ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਪਿਛਲੇ ਟਰੇਲਰ 'ਚ ਪ੍ਰਿਯੰਕਾ ਦੀ ਮਾਮੂਲੀ ਝਲਕ 'ਤੇ ਉਨ੍ਹਾਂ ਦੀ ਮਾਂ ਮਧੁ ਚੋਪੜਾ ਨੇ ਕਿਹਾ ਸੀ ਕਿ ਟਰੇਲਰ 'ਚ ਪ੍ਰਿਯੰਕਾ ਨੂੰ ਘੱਟ ਤੋਂ ਘੱਟ ਦਿਖਾਉਣਾ ਫਿਲਮ ਦੇ ਪ੍ਰਚਾਰ ਦੀ ਰਣਨੀਤੀ ਹੈ ਅਤੇ ਫਿਲਮਕਾਰ ਫਿਲਮ ਦੇ ਬੈਸਟ ਹਿੱਸੇ ਨੂੰ ਟਰੇਲਰ 'ਚ ਦਿਖਾਉਣਾ ਨਹੀਂ ਚਾਹੁੰਦੇ ਹਨ। ਫਿਲਮ 'ਬੇਵਾਚ' 26 ਮਈ ਨੂੰ ਰਿਲੀਜ਼ ਹੋਵੇਗੀ।

Tags: baywatch trailer priyanka chopra dwayne johnsonਪ੍ਰਿਯੰਕਾ ਚੋਪੜਾਬੇਵਾਚ

About The Author

Anuradha Sharma

Anuradha Sharma is News Editor at Jagbani.