FacebookTwitterg+Mail

ਮੰਦਰ 'ਚ ਵਾਪਰੀ ਸੀ ਵਿਦਿਆ ਨਾਲ ਸ਼ਰਮਨਾਕ ਘਟਨਾ, ਦਿੱਤਾ ਮੂੰਹ ਤੋੜ ਜਵਾਬ

vidya balan share a shamefull incident
23 March, 2017 07:15:53 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਨੇ ਇਕ ਅਜਿਹੀ ਗੱਲ ਦਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਵਿਦਿਆ ਨੇ ਦੱਸਿਆ ਕਿ ਇਕ ਵਾਰ ਮੁੰਬਈ ਦੇ ਸਿੱਧੀ ਵਿਨਾਇਕ ਮੰਦਰ 'ਚ ਉਸ ਨਾਲ ਸ਼ਰਮਨਾਕ ਘਟਨਾ ਵਾਪਰੀ ਸੀ। ਇਕ ਸ਼ਖਸ ਨੇ ਉਸ ਨੂੰ ਵਾਰ-ਵਾਰ ਮੋਢੇ 'ਤੇ ਹੱਥ ਲਗਾ ਕੇ ਪ੍ਰੇਸ਼ਾਨ ਕੀਤਾ। ਵਿਦਿਆ ਨੇ ਇਹ ਖੁਲਾਸਾ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕੀਤਾ। ਵਿਦਿਆ ਮੁਤਾਬਕ ਘਟਨਾ ਉਦੋਂ ਵਾਪਰੀ, ਜਦੋਂ ਉਹ ਮੰਦਰ 'ਚ ਪ੍ਰਾਰਥਨਾ ਕਰ ਰਹੀ ਸੀ।
ਇੰਟਰਵਿਊ 'ਚ ਵਿਦਿਆ ਨੇ ਦੱਸਿਆ, 'ਮੈਂ ਸਿੱਧੀ ਵਿਨਾਇਕ ਮੰਦਰ 'ਚ ਪ੍ਰਾਰਥਨਾ ਕਰ ਰਹੀ ਸੀ, ਉਦੋਂ ਇਕ ਸ਼ਖਸ ਨੇ ਮੇਰੇ ਮੋਢੇ 'ਤੇ ਹੱਥ ਲਗਾਇਆ। ਮੈਂ ਅੱਖਾਂ ਖੋਲ੍ਹੀਆਂ ਤੇ ਉਸ ਵੱਲ ਦੇਖਿਆ ਤੇ ਕਿਹਾ ਹਾਂ। ਉਸ ਨੇ ਮੈਨੂੰ ਕਿਹਾ ਉਸ ਦੀ ਪਤਨੀ ਹੈ, ਹੈਲੋ ਬੋਲੋ ਨਾ। ਮੈਂ ਕਿਹਾ ਕਿ ਮੈਂ ਜ਼ਰਾ ਪ੍ਰਾਰਥਨਾ ਕਰ ਲਵਾਂ ਤੇ ਫਿਰ ਮੈਂ ਪ੍ਰਾਰਥਨਾ ਕਰਨ ਲੱਗ ਪਈ। ਉਸ ਸ਼ਖਸ ਨੇ ਦੁਬਾਰਾ ਮੇਰੇ ਮੋਢੇ 'ਤੇ ਹੱਥ ਲਗਾਇਆ ਤੇ ਕਿਹਾ ਕਿ ਇਕ ਵਾਰ ਹੈਲੋ ਤਾਂ ਬੋਲੋ ਨਾ। ਉਦੋਂ ਮੈਂ ਕਿਹਾ ਕਿ ਤੁਸੀਂ ਹੱਥ ਲਗਾਉਣਾ ਬੰਦ ਕਰੋ। ਕੋਈ ਆ ਕੇ ਤੁਹਾਡੀ ਪਤਨੀ ਨੂੰ ਇੰਝ ਹੱਥ ਲਗਾਏਗਾ, ਤੁਹਾਨੂੰ ਚੰਗਾ ਲੱਗੇਗਾ? ਤੁਹਾਡੀ ਪਤਨੀ ਨੂੰ ਚੰਗਾ ਲੱਗੇਗਾ? ਲੋਕ ਕਿਵੇਂ ਮੰਨ ਲੈਂਦੇ ਹਨ ਕਿ ਅਸੀਂ ਪਬਲਿਕ ਫਿੱਗਰ ਹਾਂ ਤਾਂ ਉਹ ਸਾਡੇ ਨਾਲ ਕੁਝ ਵੀ ਕਰ ਸਕਦੇ ਹਨ।'

Tags: Vidya Balan Begum Jaan ਵਿਦਿਆ ਬਾਲਨ ਬੇਗਮ ਜਾਨ