FacebookTwitterg+Mail

ਕ੍ਰਿਸ਼ਣਾ ਅਭਿਸ਼ੇਕ ਕਰਨਗੇ ਕਪਿਲ ਦੇ ਸ਼ੋਅ 'ਚ ਡਾ. ਮਸ਼ਹੂਰ ਗੁਲਾਟੀ ਦਾ ਰੋਲ! ਇੰਟਰਵਿਊ 'ਚ ਜਾਣੋ ਕੀ ਕਿਹਾ

krushna to replace sunil grover in kapil show
23 March, 2017 08:52:36 PM
ਮੁੰਬਈ— ਕਪਿਲ ਸ਼ਰਮਾ ਨਾਲ ਹੋਈ ਲੜਾਈ ਤੋਂ ਬਾਅਦ ਡਾ. ਮਸ਼ਹੂਰ ਗੁਲਾਟੀ ਭਾਵ ਸੁਨੀਲ ਗਰੋਵਰ ਨੇ ਉਸ ਨਾਲ ਸ਼ੂਟਿੰਗ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਉਦੋਂ ਤੋਂ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਸ਼ੋਅ 'ਚ ਸ਼ਾਮਲ ਕਰਨ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਇਕ ਪਾਸੇ ਇਸ ਲਈ ਜਿਥੇ ਰਾਜੂ ਸ਼੍ਰੀਵਾਸਤਵ ਦੇ ਨਾਂ ਦੀ ਚਰਚਾ ਹੈ, ਉਥੇ ਤਾਜ਼ਾ ਖਬਰਾਂ ਮੁਤਾਬਕ ਕ੍ਰਿਸ਼ਣਾ ਅਭਿਸ਼ੇਕ ਡਾ. ਮਸ਼ਹੂਰ ਗੁਲਾਟੀ ਦੀ ਜਗ੍ਹਾ ਲੈ ਸਕਦੇ ਹਨ।
ਅਸਲ 'ਚ ਇਕ ਇੰਟਰਵਿਊ ਦੌਰਾਨ ਕ੍ਰਿਸ਼ਣਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਤੇ ਕਪਿਲ ਛੇਤੀ ਹੀ ਇਕੱਠੇ ਨਜ਼ਰ ਆਉਣ। ਕ੍ਰਿਸ਼ਣਾ ਨਾਲ ਸੁਨੀਲ ਗਰੋਵਰ ਦੇ ਸ਼ੋਅ ਛੱਡਣ 'ਤੇ ਰਾਏ ਮੰਗੀ ਗਈ ਸੀ। ਜਵਾਬ 'ਚ ਉਨ੍ਹਾਂ ਕਿਹਾ, 'ਕੋਈ ਗੱਲ ਨਹੀਂ। ਅਜਿਹਾ ਹੋ ਸਕਦਾ ਹੈ ਕਿ ਕਪਿਲ ਤੇ ਮੈਂ ਇਕੱਠੇ ਕੰਮ ਕਰੀਏ।'
ਇੰਟਰਵਿਊ ਦੌਰਾਨ ਕ੍ਰਿਸ਼ਣਾ ਨੇ ਕਪਿਲ ਬਾਰੇ ਖੁੱਲ੍ਹ ਕੇ ਆਪਣੀ ਰਾਏ ਦਿੱਤੀ। ਉਸ ਨੇ ਕਿਹਾ, 'ਕਪਿਲ ਨਾਲ ਮੇਰਾ ਕਦੇ ਕੋਈ ਵਿਵਾਦ ਨਹੀਂ ਰਿਹਾ। ਕਪਿਲ ਮੇਰਾ ਬਹੁਤ ਸਨਮਾਨ ਕਰਦੇ ਹਨ ਤੇ ਮੈਂ ਉਨ੍ਹਾਂ ਦਾ। ਸਾਡੇ ਵਿਚਾਲੇ ਛੋਟੀਆਂ-ਮੋਟੀਆਂ ਦਿੱਕਤਾਂ ਹੋ ਸਕਦੀਆਂ ਹਨ ਪਰ ਕਦੇ ਅਸੀਂ ਇਕ-ਦੂਜੇ ਦਾ ਅਪਮਾਨ ਨਹੀਂ ਕਰਦੇ। ਮੈਂ ਕਦੇ ਕਪਿਲ ਦਾ ਅਪਮਾਨ ਨਹੀਂ ਕੀਤਾ। ਉਹ ਕਦੇ ਵੀ ਆਪਣੇ ਨਿੱਜੀ ਤੇ ਕੰਮਕਾਜੀ ਮਾਮਲੇ ਮਿਕਸ ਨਹੀਂ ਕਰਦੇ। ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕ ਉਨ੍ਹਾਂ ਬਾਰੇ ਗਲਤ ਗੱਲਾਂ ਕਿਉਂ ਕਰਦੇ ਹਨ।'
ਕ੍ਰਿਸ਼ਣਾ ਅਭਿਸ਼ੇਕ ਨੇ ਲਗਭਗ ਡੇਢ ਸਾਲ ਪਹਿਲਾਂ 'ਕਾਮੇਡੀ ਨਾਈਟਸ ਵਿਦ ਕਪਿਲ' ਸ਼ੋਅ 'ਚ ਕਪਿਲ ਸ਼ਰਮਾ ਨੂੰ ਰਿਪਲੇਸ ਕੀਤਾ ਸੀ। ਹਾਲਾਂਕਿ ਇਸ ਸ਼ੋਅ ਦਾ ਨਾਂ ਵੀ ਬਦਲ ਕੇ 'ਕਾਮੇਡੀ ਨਾਈਟਸ ਲਾਈਵ' ਕਰ ਦਿੱਤਾ ਗਿਆ ਸੀ। ਉਦੋਂ ਦੋਵੇਂ ਕਲਾਕਾਰਾਂ ਵਿਚਾਲੇ ਅਣਬਣ ਦੀਆਂ ਖਬਰਾਂ ਸੁਰਖੀਆਂ 'ਚ ਸਨ। ਉਸ ਸਮੇਂ ਕ੍ਰਿਸ਼ਣਾ ਨੇ ਨਾ ਸਿਰਫ ਆਪਣੇ ਸ਼ੋਅ 'ਚ ਕਪਿਲ ਦਾ ਮਜ਼ਾਕ ਉਡਾਇਆ ਸੀ, ਸਗੋਂ ਇੰਟਰਵਿਊਜ਼ ਦੌਰਾਨ ਕਪਿਲ ਬਾਰੇ ਖੁੱਲ੍ਹ ਕੇ ਟਿੱਪਣੀਆਂ ਕੀਤੀਆਂ ਸਨ।

Tags: Krushna Abhishek Kapil Sharma Sunil Grover ਕਪਿਲ ਸ਼ਰਮਾ ਕ੍ਰਿਸ਼ਣਾ ਅਭਿਸ਼ੇਕ ਸੁਨੀਲ ਗਰੋਵਰ