FacebookTwitterg+Mail

16 ਸਾਲਾ ਅਭਿਨੇਤਰੀ ਹੋਈ ਛੇੜਛਾੜ ਦੀ ਸ਼ਿਕਾਰ, ਦੋਸ਼ੀ ਗ੍ਰਿਫਤਾਰ

rinku rajguru molested
23 March, 2017 09:32:22 PM
ਮੁੰਬਈ— ਹਾਲ ਹੀ 'ਚ ਮਰਾਠੀ ਫਿਲਮ 'ਸੈਰਾਟ' ਦੀ ਅਭਿਨੇਤਰੀ ਰਿੰਕੂ ਰਾਜਗੁਰੂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਫਿਲਮ ਨੇ 16 ਸਾਲ ਦੀ ਰਿੰਕੂ ਨੂੰ ਕਾਫੀ ਪ੍ਰਸਿੱਧ ਬਣਾਇਆ ਹੈ। ਸੂਤਰਾਂ ਦੀ ਮੰਨੀਏ ਤਾਂ ਛੇੜਛਾੜ ਦਾ ਇਹ ਮਾਮਲਾ ਸੋਲਾਪੁਰ ਦੇ ਅਕਲੂਜ ਦਾ ਹੈ।
ਰਿੰਕੂ ਨੇ ਤੁਰੰਤ ਅਕਲੂਜ ਥਾਣੇ 'ਚ ਇਸ ਦੀ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਦੋਸ਼ੀ ਠਾਣੇ ਦਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ ਫਿਲਮ 'ਸੈਰਾਟ' ਮਰਾਠੀ ਫਿਲਮ ਇੰਡਸਟਰੀ ਦੀ ਹੁਣ ਤਕ ਦੀ ਸਭ ਤੋਂ ਹਿੱਟ ਫਿਲਮ ਰਹੀ ਹੈ।

Tags: Rinku Rajguru Molestation Sairat ਸੈਰਾਟ ਰਿੰਕੂ ਰਾਜਗੁਰੂ