FacebookTwitterg+Mail

ਦਬੰਗ ਸਟਾਰ ਨੂੰ ਸੱਚਾ ਦੋਸਤ ਮੰਨਦੀ ਹੈ ਰਵੀਨਾ

raveena tandon
24 March, 2017 09:10:08 AM
ਮੁੰਬਈ— ਬਾਲੀਵੁੱਡ ਦੀ ਮਸਤ-ਮਸਤ ਗਰਲ ਰਵੀਨਾ ਟੰਡਨ ਦਬੰਗ ਸਟਾਰ ਸਲਮਾਨ ਖਾਨ ਨੂੰ ਸੱਚਾ ਦੋਸਤ ਮੰਨਦੀ ਹੈ। ਰਵੀਨਾ ਨੇ ਸਾਲ 1991 ਵਿਚ ਪ੍ਰਦਰਸ਼ਿਤ ਫਿਲਮ 'ਪੱਥਰ ਕੇ ਫੂਲ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਰਵੀਨਾ ਟੰਡਨ ਦਾ ਕਹਿਣਾ ਹੈ ਕਿ ਸਲਮਾਨ ਖਾਨ ਹਮੇਸ਼ਾ ਮੇਰੇ ਨਾਲ ਇਕ ਸੱਚੇ ਦੋਸਤ ਵਾਂਗ ਖੜ੍ਹੇ ਰਹੇ ਹਨ ਅਤੇ ਸਮਾਂ ਆਉਣ 'ਤੇ ਮਦਦ ਕੀਤੀ ਹੈ। ਰਵੀਨਾ ਨੇ ਕਿਹਾ ਕਿ ਮੈਂ ਅਤੇ ਸਲਮਾਨ ਛੋਟੀਆਂ-ਛੋਟੀਆਂ ਗੱਲਾਂ 'ਤੇ ਲੜਦੇ ਸਾਂ। ਅਸੀਂ ਇਕ ਬੱਬਲਗਮ ਤੱਕ ਲੜੇ ਹਾਂ ਪਰ ਈਮਾਨਦਾਰੀ ਨਾਲ ਕਹਾਂ ਤਾਂ ਸਲਮਾਨ ਦਿਲੋਂ ਬਹੁਤ ਚੰਗੇ ਹਨ। ਜੇ ਮੈਨੂੰ ਕਿਸੇ ਅਜਿਹੇ ਵਿਅਕਤੀ ਦਾ ਨਾਂ ਲੈਣਾ ਹੋਵੇ ਜੋ ਹਮੇਸ਼ਾ ਦੋਸਤ ਵਾਂਗ ਮੇਰੇ ਨਾਲ ਖੜ੍ਹਾ ਰਿਹਾ ਹੈ, ਤਾਂ ਉਹ ਸਲਮਾਨ ਹਨ।

Tags: Raveena TandonSalman KhanPhool Aur Pattharਰਵੀਨਾ ਟੰਡਨਸਲਮਾਨ ਖਾਨਪੱਥਰ ਕੇ ਫੂਲ