FacebookTwitterg+Mail

ਹਿਮੇਸ਼ ਰੇਸ਼ਮੀਆ ਨੇ 5 ਸਾਲ ਦੇ ਬੱਚੇ ਨੂੰ ਗਾਉਣ ਲਈ ਕੀਤਾ ਸਾਈਨ, ਟੀ. ਵੀ. ਸ਼ੋਅ 'ਚ ਛੂੰਹ ਲਏ ਸੀ ਉਸ ਦੇ ਪੈਰ

himesh reshammiya has signed a 5 year old boy for a song
24 March, 2017 01:58:22 PM
ਮੁੰਬਈ— ਬਾਲੀਵੁੱਡ ਅਭਿਨੇਤਾ, ਗਾਇਕ ਅਤੇ ਕੰਪੋਜਰ ਹਿਮੇਸ਼ ਰੇਸ਼ਮੀਆ, ਜੋ ਇਸ ਸਮੇਂ ਟੀ. ਵੀ. ਰਿਐਲਿਟੀ ਸ਼ੋਅ 'ਸਾਰੇਗਾਮਾਪਾ ਚਿਟਲ ਚੈਂਪਸ' ਦੇ 6ਵੇਂ ਸੀਜ਼ਨ ਨੂੰ ਜੱਜ ਕਰ ਰਹੇ ਹਨ। ਉਨ੍ਹਾਂ ਨੇ 5 ਸਾਲ ਦੇ ਪ੍ਰਤੀਯੋਗੀ ਨੂੰ ਇੱਕ ਵਿਸ਼ੇਸ਼ ਗੀਤ ਲਈ ਸਾਈਨ ਕੀਤਾ ਹੈ। ਬੱਚੇ ਦਾ ਨਾਂ ਜਯੇਸ਼ ਕੁਮਾਰ ਹੈ ਅਤੇ ਉਹ ਦਿੱਲੀ ਦਾ ਰਹਿਣ ਵਾਲਾ ਹੈ। ਟੀ. ਵੀ. ਸ਼ੋਅ 'ਸਾਰੇਗਾਮਾਪਾ ਚਿਟਲ ਚੈਂਪਸ' ਨੇ ਇਸ ਸੀਜ਼ਨ 'ਚ ਇਕ ਵਾਰ ਫਿਰ ਆਪਣੇ ਜੋਸ਼ੀਲੇ ਮੁਕਾਬਲੇਬਾਜ਼ਾਂ ਅਤੇ ਉਤਸ਼ਾਹੀ ਮੈਂਟਰਜ਼ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ ਹੈ। ਹਰ ਵੀਕੈਂਡ ਨੰਨ੍ਹੀਆਂ ਜ਼ਿੰਦੜੀਆਂ ਆਪਣੀ ਮਧੁਰ ਆਵਾਜ਼ ਨਾਲ ਸਾਰਿਆਂ ਦਾ ਦਿਲ ਛੂਹ ਲੈਂਦੀਆਂ ਹਨ। ਇਸ ਸ਼ਨੀਵਾਰ 25 ਮਾਰਚ ਨੂੰ ਰਾਤ 9 ਵਜੇ ਜ਼ਬਰਦਸਤ ਪਰਫਾਰਮੈਂਸ ਦੇਖਣ ਨੂੰ ਮਿਲੇਗੀ। ਨੇਹਾ ਕੱਕੜ, ਜਾਵੇਦ ਅਲੀ ਤੇ ਹਿਮੇਸ਼ ਰੇਸ਼ਮੀਆ ਇਸ ਸ਼ੋਅ ਦੇ ਮੈਂਟਰ ਹਨ। ਇਸ 'ਚ ਦਿੱਲੀ ਤੋਂ ਆਏ 5 ਸਾਲ ਦੇ ਜਯਸ਼ ਨੇ ਆਪਣੀ ਪ੍ਰਤਿਭਾ, ਮਾਸੂਮੀਅਤ ਤੇ ਰਚਨਾਤਮਕਤਾ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਉਸ ਨੇ ਇਕ ਹੀ ਸਾਹ ਵਿਚ ਹਨੂਮਾਨ ਚਾਲੀਸਾ ਸੁਣਾ ਦਿੱਤੀ। ਪੁੱਛਣ 'ਤੇ ਉਸ ਦੀ ਮਾਂ ਨੇ ਦੱਸਿਆ ਕਿ ਜਯਸ਼ ਦੀ ਯਾਦ ਸ਼ਕਤੀ ਬੜੀ ਤੇਜ਼ ਹੈ। ਹਿਮੇਸ਼ ਰੇਸ਼ਮੀਆ ਨੇ ਵੀ ਉਸ ਨੂੰ ਆਪਣੇ ਗਾਣੇ ਲਈ ਸਾਇਨ ਕੀਤਾ ਹੈ।
ਬੱਚੇ ਨੇ ਕੇਵਲ ਹਿਮੇਸ਼ ਰੇਸ਼ਮੀਆ ਨੂੰ ਸਗੋਂ ਸੈੱਟ 'ਤੇ ਮੌਜੂਦ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੌਰਾਨ ਜਯੇਸ਼ ਦੀ ਮਾਂ ਵੀ ਟੀ. ਵੀ. ਸਟੇਜ 'ਤੇ ਮੌਜੂਦ ਸੀ। ਇਹ ਸ਼ੋਅ 25 ਫਰਵਰੀ 2017 ਤੋਂ ਪ੍ਰਸਾਰਿਤ ਹੋ ਰਿਹਾ ਹੈ। ਇਹ ਸ਼ੋਅ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਹਾਲ ਹੀ 'ਚ ਇਸ ਸ਼ੋਅ ਨੂੰ ਬਹੁਤ ਜ਼ਿਆਦਾ ਟੀ. ਆਰ. ਪੀ. ਮਿਲੀ ਅਤੇ ਇਸ 'ਚ 'ਦਿ ਕਪਿਲ ਸ਼ਰਮਾ' ਸ਼ੋਅ ਨੂੰ ਵੀ ਪਿੱਛੇ ਛੱਡ ਦਿੱਤਾ ਸੀ।

Tags: Neha KakkarJaved AliHimesh ReshammiyajayeshHanuman ChalisaSa Re Ga Ma Pa Lil Champs Season 6ਨੇਹਾ ਕੱਕੜਜਾਵੇਦ ਅਲੀ ਤੇ ਹਿਮੇਸ਼ ਰੇਸ਼ਮੀਆ ਸਾਰੇਗਾਮਾਪਾ ਚਿਟਲ ਚੈਂਪਸ