FacebookTwitterg+Mail

Video: 'ਰੱਬ ਦਾ ਰੇਡੀਓ' ਦਾ ਤੀਜਾ ਗੀਤ 'ਅੱਖ ਬੋਲਦੀ' ਹੋਇਆ ਰਿਲੀਜ਼, ਜਿਸ 'ਚ ਨਿੱਕਾ ਜੈਲਦਾਰ ਵੀ ਆਵੇਗਾ ਨਜ਼ਰ

03 April, 2017 01:29:03 PM
ਜਲੰਧਰ— ਪੰਜਾਬੀ ਗਾਇਕ ਤੇ ਗੀਤਕਾਰ ਤਰਸੇਮ ਜੱਸੜ ਦੀ ਪਲੇਠੀ ਫ਼ਿਲਮ 'ਰੱਬ ਦਾ ਰੇਡੀਓ' ਜਲਦ ਹੀ ਸਿਨੇਮਾਘਰਾਂ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਹੁਣ ਤੱਕ 2 ਗੀਤ ਰਿਲੀਜ਼ ਹੋ ਚੁੱਕੇ ਹਨ। ਅੱਜ ਇਸ ਫ਼ਿਲਮ ਦਾ ਤੀਜਾ ਗੀਤ 'ਅੱਖ ਬੋਲਦੀ' ਯੂ.ਟਿਊਬ 'ਤੇ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਪੰਜਾਬੀ ਮਸ਼ਹੂਰ ਗਾਇਕ ਅਤੇ ਪਾਲੀਵੁੱਡ ਅਭਿਨੇਤਾ ਐਮੀ ਵਿਰਕ ਨੇ ਆਪਣੀ ਸੁਰੀਲੀ ਆਵਾਜ਼ 'ਚ ਪੇਸ਼ ਕੀਤਾ ਹੈ। 'ਅੱਖ ਬੋਲਦੀ' ਗੀਤ ਨੂੰ ਮਿਊਜ਼ਿਕ ਆਰ-ਗੁਰੂ ਨੇ ਦਿੱਤਾ ਹੈ। ਇਸ ਗੀਤ ਨੂੰ ਤਰਸੇਮ ਜੱਸੜ ਨੇ ਹੀ ਲਿਖਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ਤੋਂ ਲੈ ਕੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਗੀਤ 'ਚ ਐਮੀ ਵਿਰਕ ਵੀ ਨਜ਼ਰ ਆਉਣਗੇ। ਦਰਸ਼ਕਾਂ ਨੂੰ ਹੁਣ ਇੰਤਜ਼ਾਰ ਹੈ ਤਾਂ ਸਿਰਫ 31 ਮਾਰਚ ਦਾ, ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ। ਗਾਇਕ ਤਰਸੇਮ ਜੱਸੜ ਆਪਣੀ ਆਉਣ ਵਾਲੀ ਫਿਲਮ 'ਰੱਬ ਦਾ ਰੇਡੀਓ' ਨਾਲ ਪਾਲੀਵੁੱਡ ਇੰਡਸਟਰੀ 'ਚ ਡੈਬਿਊ ਕਰਨ ਜਾ ਰਿਹਾ ਹੈ। ਫਿਲਮ 'ਰੱਬ ਦਾ ਰੇਡੀਓ' ਜੋ 90 ਦੇ ਦਹਾਕੇ ਦੇ ਪੰਜਾਬ ਨੂੰ ਦਰਸਾਵੇਗੀ। ਇਸ ਫਿਲਮ ਰਾਹੀਂ ਪੰਜਾਬੀ ਗੀਤਕਾਰ ਤੋਂ ਗਾਇਕ ਬਣੇ ਤਰਸੇਮ ਜੱਸੜ ਵੀ ਆਪਣੇ ਅਭਿਨੈ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਫਿਲਮ ਦੀ ਕਹਾਣੀ ਭਾਬੀ ਅਤੇ ਨਨਾਣ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਰੱਬ ਨਾਲ ਦਰਸ਼ਕਾਂ ਨੂੰ ਜੋੜਨ ਦੀ ਚਾਹ ਰੱਖਦੀ ਹੈ। ਇਸ ਫਿਲਮ ਦੀ ਕਹਾਣੀ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ।
ਜ਼ਿਕਰਯੋਗ ਹੈ ਕਿ, 'ਬੰਬੂਕਾਟ' ਫਿਲਮ ਰਾਹੀਂ ਪ੍ਰਸਿੱਧ ਹੋਈ ਅਭਿਨੇਤਰੀ ਸਿਮੀ ਚਾਹਲ ਵੀ 'ਰੱਬ ਦਾ ਰੇਡੀਓ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਵੇਹਲੀ ਜਨਤਾ ਫ਼ਿਲਮਸ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਤਰਨਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ ਡਾਇਰੈਕਟ ਕਰ ਰਹੇ ਹਨ।ਫ਼ਿਲਮ 'ਰੱਬ ਦਾ ਰੇਡੀਓ' 31 ਮਾਰਚ 2017 ਨੂੰ ਰਿਲੀਜ਼ ਹੋਵੇਗੀ।

Tags: Ammy VirkAkh BoldiTarsem JassarMandy TakharSimi ChahalWhite Hill Musicਐਮੀ ਵਿਰਕਤਰਸੇਮ ਜੱਸੜ