FacebookTwitterg+Mail

ਕਪਿਲ ਦੀਆਂ ਵਧੀਆ ਮੁਸ਼ਕਿਲਾਂ, ਸ਼ੋਅ ਦਾ ਸ਼ੂਟ ਵੀ ਹੋਇਆ ਰੱਦ

kapil sharma
24 March, 2017 10:45:11 AM
ਨਵੀਂ ਦਿੱਲੀ— 'ਦਿ ਕਪਿਲ ਸ਼ਰਮਾ' ਸ਼ੋਅ ਦੀ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੁਨੀਲ ਗਰੋਵਰ, ਅਲੀ ਅਸਗਰ ਅਤੇ ਚੰਦਨ ਪ੍ਰਭਾਕਰ ਦੇ ਸ਼ੋਅ ਛੱਡਣ ਤੋਂ ਬਾਅਦ 'ਦਿ ਕਪਿਲ ਸ਼ਰਮਾ' ਸ਼ੋਅ ਦੇ ਮੇਕਰਸ ਨੇ ਰਾਜੂ ਸ਼੍ਰੀਵਾਸਤਵ, ਅਹਿਸਾਨ ਕੁਰੈਸ਼ੀ ਅਤੇ ਸੁਨੀਲ ਪਾਲ ਨੂੰ ਬੁਲਾਇਆ ਸੀ ਪਰ ਹੁਣ ਕਪਿਲ ਦੇ ਕੋਲ ਨਾ ਹੀ ਤਾਂ ਕੋਈ ਟੀਮ ਹੈ ਅਤੇ ਨਾ ਹੀ ਕੋਈ ਬਾਲੀਵੁੱਡ ਸੈਲੀਬ੍ਰੇਟੀ ਹੀ ਸ਼ੋਅ 'ਚ ਆਉਣਾ ਚਾਹੁੰਦਾ ਹੈ। ਸਿਰਫ ਕਿਕੂ ਸ਼ਾਰਦਾ ਤੇ ਰੋਸ਼ੇਲ ਦੇ ਨਾਲ ਕਪਿਲ ਇਹ ਸ਼ੋਅ ਨਹੀਂ ਕਰ ਸਕਦਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕਪਿਲ ਦੇ ਟੀਮਮੇਟਸ ਤੋਂ ਬਾਅਦ ਹੁਣ ਬਾਲੀਵੁੱਡ ਸੈਲੀਬ੍ਰੇਟੀ ਨੇ ਵੀ ਸ਼ੋਅ 'ਤੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਕਪਿਲ ਨੂੰ ਬੁੱਧਵਾਰ ਦਾ ਆਪਣਾ ਸ਼ੂਟ ਰੱਦ ਕਰਨਾ ਪਿਆ। ਹਾਲ ਹੀ 'ਚ ਕਪਿਲ ਨੇ ਮਨੋਜ ਵਾਜਪਈ ਤੇ ਤਾਪਸੀ ਪਨੂੰ ਨਾਲ ਹੋ ਐਪੀਸੋਡ ਸ਼ੂਟ ਕੀਤਾ ਸੀ, ਜਿਸ 'ਚ ਅਲੀ ਅਸਗਰ ਤੇ ਸੁਗੰਧਾ ਮਿਸ਼ਰਾ ਨੇ ਵੀ ਆਉਣ ਤੋਂ ਮਨਾ ਕਰ ਦਿੱਤਾ ਸੀ। ਕਪਿਲ ਨੇ ਬਾਅਦ 'ਚ ਟਵਿਟਰ 'ਤੇ ਸੁਨੀਲ ਗਰੋਵਰ ਤੋਂ ਮੁਆਫੀ ਵੀ ਮੰਗੀ ਸੀ ਪਰ ਸੁਨੀਲ ਨੇ ਕਪਿਲ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ, ਜਿੰਨ੍ਹਾਂ ਜਾਨਵਰਾਂ ਨੂੰ ਪਿਆਰ ਕਰਦੇ ਹੋ ਉਨ੍ਹਾਂ ਹੀ ਇਨਸਾਨਾਂ ਨਾਲ ਵੀ ਕਰਨਾ ਸਿੱਖੋ।

Tags: Kapil SharmaThe Kapil Sharma ShowRaju SrivastavAhsaan QureshiSunil Palshoot canceledਕਪਿਲ ਸ਼ਰਮਾਦਿ ਕਪਿਲ ਸ਼ਰਮਾ