FacebookTwitterg+Mail

ਕਰਨ ਅਤੇ ਐਸ਼ਵਰਿਆ ਦੀ ਦੋਸਤੀ 'ਚ ਆਈ ਦਰਾਰ, ਕਾਰਨ ਬਣੀ ਅਨੁਸ਼ਕਾ

karan johar
24 March, 2017 11:10:56 AM

ਮੁੰਬਈ— ਬਾਲੀਵੁੱਡ ਨਿਰਮਾਤਾ ਕਰਨ ਜੌਹਰ ਅਤੇ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਫੀ ਲੰਬੇ ਸਮੇਂ ਤੋਂ ਇਕ ਚੰਗੇ ਦੋਸਤ ਸਨ ਪਰ ਹੁਣ ਇਹ ਸੁਣਨ 'ਚ ਆ ਰਿਹਾ ਹੈ ਕਿ ਉਨ੍ਹਾਂ ਦੀ ਦੋਸਤੀ 'ਚ ਦਰਾਰ ਆ ਚੁੱਕੀ ਹੈ। ਇਸ ਦਰਾਰ ਦਾ ਕਾਰਨ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ ਮੰਨਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਫਿਲਮ 'ਏ ਦਿਲ ਹੈ ਮੁਸ਼ਕਿਲ' ਦੀ ਪ੍ਰਮੋਸ਼ਨ ਦੌਰਾਨ ਅਨੁਸ਼ਕਾ ਦੀ ਗੈਰ-ਹਾਜ਼ਰੀ 'ਚ ਕਰਨ ਨੇ ਐਸ਼ਵਰਿਆ ਨੂੰ ਪ੍ਰਮੋਸ਼ਨ ਇਵੇਂਟ 'ਚ ਨਹੀਂ ਜਾਣ ਦਿੱਤਾ ਕਿਉਂਕਿ ਕਰਨ ਇਹ ਨਹੀਂ ਚਾਹੁੰਦੇ ਸਨ ਕਿ ਪ੍ਰਸ਼ੰਸਕ ਐਸ਼ਵਰਿਆ ਨੂੰ ਫਿਲਮ ਦੀ ਲੀਡ ਅਭਿਨੇਤਰੀ ਨਾ ਸਮਝ ਲੈਣ। ਇਸ ਕਾਰਨ ਕਰਕੇ ਐਸ਼ਵਰਿਆ ਕਰਨ ਜੌਹਰ ਨਾਲ ਨਰਾਜ਼ ਹੈ। ਇਸ ਤੋਂ ਇਲਾਵਾ ਵੀ ਇਸ ਫਿਲਮ ਦੀ ਸਫਲਤਾ ਤੋਂ ਬਾਅਦ ਕਰਨ ਐਸ਼ਵਰਿਆ ਕੋਲ ਇਕ ਫਿਲਮ ਦਾ ਆਫਰ ਲੈ ਕੇ ਆਏ ਪਰ ਐਸ਼ਵਰਿਆ ਨੇ ਫਿਲਮ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਕਰਨ ਤੇ ਐਸ਼ਵਰਿਆ ਆਪਸ 'ਚ ਗੱਲਬਾਤ ਵੀ ਨਹੀਂ ਕਰ ਰਹੇ ਹਨ। ਹਾਲ ਹੀ 'ਚ ਐਸ਼ਵਰਿਆ ਰਾਏ ਦੇ ਪਿਤਾ ਕ੍ਰਿਸ਼ਨਾਰਾਜ ਰਾਏ ਦੇ ਦੇਹਾਂਤ 'ਤੇ ਕਰਨ ਜੌਹਰ ਦਿਖਾਈ ਨਹੀਂ ਦਿੱਤੇ ਸੀ।


Tags: Anushka Sharma Karan Johar Aishwarya Rai Ae Dil Hai Mushkil ਕਰਨ ਜੌਹਰ ਐਸ਼ਵਰਿਆ ਰਾਏ ਬੱਚਨ ਅਨੁਸ਼ਕਾ ਸ਼ਰਮਾ