FacebookTwitterg+Mail

ਰਜਨੀਕਾਂਤ ਦੀ ਫਿਲਮ '2.0' ਨੇ ਰਿਲੀਜ਼ ਹੋਣ ਤੋਂ ਪਹਿਲਾਂ ਤੋੜਿਆ 'ਬਾਹੂਬਲੀ 2' ਦਾ ਰਿਕਾਰਡ

rajinikanth
24 March, 2017 11:15:20 AM
ਨਵੀਂ ਦਿੱਲੀਂ— 'ਬਾਹੂਬਲੀ 2 ' ਅਤੇ ਸੁਪਰਸਟਾਰ ਰਜਨੀਕਾਂਤ ਦੀ ਆਉਣ ਵਾਲੀ ਤਮਿਲ ਫਿਲਮ '2.0' 'ਚ ਕੜੀ ਟੱਕਰ ਹੈ। ਦੋਵੇਂ ਫਿਲਮਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਈ ਰਿਕਾਰਡਸ ਬਣਾ ਚੁੱਕੀਆਂ ਹਨ ਅਤੇ ਪ੍ਰਸ਼ੰਸਕਾਂ ਨੂੰ ਦੋਵਾਂ ਹੀ ਫਿਲਮਾਂ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਵੀ ਹੈ। 'ਬਾਹੂਬਲੀ 2' ਨੇ ਟ੍ਰੇਲਰ ਵਿਊਜ਼ ਦੇ ਮਾਮਲੇ 'ਚ ਰਜਨੀਕਾਂਤ ਦੀ ਫਿਲਮ 'ਕਬਾਲੀ' ਦਾ ਰਿਕਾਰਡ ਦਾ ਤੋੜ ਦਿੱਤਾ ਪਰ '2.0' ਨੇ ਸੇਟੇਲਾਈਟ ਰਾਈਟਸ ਦੇ ਮਾਮਲੇ 'ਚ 'ਬਾਹੂਬਲੀ 2' ਨੂੰ ਪਿੱਛੇ ਛੱਡ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਫਿਲਮ '2.9' ਦੇ ਹਿੰਦੀ, ਤੇਲਗੂ ਅਤੇ ਤਮਿਲ ਵਰਜ਼ਨ ਦੇ ਸੇਸੇਲਾਈਟ ਰਾਈਟਸ 110 ਕਰੋੜ ਰੁਪਏ 'ਚ ਵਿਕੇ ਹਨ, ਜਦੋਂਕਿ 'ਬਾਹੂਬਲੀ 2' ਨੂੰ 78 ਕਰੋੜ ਰੁਪਏ ਤੋਂ ਹੀ ਸੰਤੁਸ਼ਟ ਰਹਿਣਾ ਪਿਆ ਹੈ। 78 ਕਰੋੜ 'ਚ ਹਿੰਦੀ ਵਰਜ਼ਨ ਦੇ ਸੇਟੇਲਾਈਟ ਰਾਈਟਸ 50 ਕਰੋੜ ਰੁਪਏ 'ਚ ਖਰੀਦੇ ਗਏ ਹਨ ਅਤੇ ਮਲਿਆਲਮ, ਤਾਮਿਲ ਅਤੇ ਤੇਲਗੂ ਵਰਜ਼ਨ ਦੇ ਰਾਇਟਸ 28 ਕਰੋੜ 'ਚ ਖਰੀਦੇ ਗਏ ਹਨ। 'ਬਾਹੂਬਲੀ 2' 28 ਅਪ੍ਰੈਲ 'ਚ ਰਿਲੀਜ਼ ਹੋਵੇਗੀ।

Tags: RajinikanthBaahubali 2 2 0 Baahubali 2satellite Rightsਰਜਨੀਕਾਂਤਬਾਹੂਬਲੀ 2ਸੇਸੇਲਾਈਟ ਰਾਈਟਸ