FacebookTwitterg+Mail

ਫੋਟੋਗ੍ਰਾਫਰ ਪੱਤਰਕਾਰ ਨਾਲ ਰਜਨੀਕਾਂਤ ਦੇ '2.0' ਦੇ ਸੈੱਟ 'ਤੇ ਹੋਈ ਬਦਸਲੂਕੀ

rajinikanth
24 March, 2017 11:34:23 AM
ਨਵੀਂ ਦਿੱਲੀ— ਸੁਪਰਸਟਾਰ ਰਜਨੀਕਾਂਤ ਦੀ ਆਉਣ ਵਾਲੀ ਤਮਿਲ ਫਿਲਮ '2.0' ਦੇ ਸੈੱਟ 'ਤੇ ਇੱਕ ਫੋਟੋਗ੍ਰਾਫਰ ਪੱਤਰਕਾਰ ਨਾਲ ਬਦਸਲੂਕੀ ਕੀਤੀ ਗਈ। ਪੁਲਿਸ ਨੇ ਇਸ ਮਾਮਲੇ 'ਤੇ ਸ਼ਿਕਾਇਤ ਦਰਜ ਕੀਤੀ ਪਰ ਬਾਅਦ 'ਚ ਇਸ ਨੂੰ ਵਾਪਸ ਵੀ ਲੈ ਲਿਆ ਗਿਆ। ਫੋਟੋਗ੍ਰਾਫਰ ਰਘੁਨਾਥਨ ਨੇ ਸੂਤਰਾਂ ਨੂੰ ਦੱਸਿਆ ਕਿ ਬਾਊਂਸਰਾਂ ਨੇ ਮੈਨੂੰ ਫਿਲਮ ਦੇ ਸਹਾਇਕ ਨਿਰਦੇਸ਼ਕ ਦੇ ਇਸ਼ਾਰੇ 'ਤੇ ਧੱਕਾ ਦਿੱਤਾ। ਉਸ ਨੇ ਕਿਹਾ, ''ਫਿਲਮ ਦੀ ਟੀਮ ਕਾਨੂੰਨਾਂ ਦਾ ਪਾਲਨ ਨਹੀਂ ਕਰ ਰਹੀ ਸੀ। ਤੁਸੀਂ 6 ਵਜੇ ਤੋਂ ਬਾਅਦ ਸਰਵਜਨਿਕ ਥਾਂਵਾਂ 'ਤੇ ਸ਼ੂਟਿੰਗ ਨਹੀਂ ਕਰ ਸਕਦੇ ਪਰ ਸਵੇਰੇ 8 ਵਜੇ ਵੀ ਉਹ ਸ਼ੂਟ ਕਰ ਰਹੇ ਸੀ, ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਮੈਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣ ਲਈ ਤਸਵੀਰਾਂ ਖਿੱਚਣੀਆਂ ਸ਼ੁਰੂ ਕੀਤੀਆਂ ਸਨ ਪਰ ਬਾਊਂਸਰਾਂ ਨੇ ਮੈਨੂੰ ਘੇਰ ਲਿਆ ਅਤੇ ਮੇਰੇ ਨਾਲ ਬਦਸਲੂਕੀ ਕੀਤੀ।''
ਰਘੁਨਾਥਨ 'ਦਿ ਹਿੰਦੂ' ਦੇ ਪੱਤਰਕਾਰ ਸਨ। ਉਸ ਨੇ ਇਸ ਬਾਰੇ ਫਿਲਮ ਦੇ ਸਹਾਇਕ ਨਿਰਦੇਸ਼ਕ ਅਤੇ ਕੁਝ ਹੋ ਮੈਂਬਰਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਪਰ ਬਾਅਦ 'ਚ ਫਿਲਮ ਦੀ ਟੀਮ ਦੇ ਮੈਂਬਰਾਂ ਨੇ ਉਸ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਉਸ ਨੇ ਮਾਮਲਾ ਵਾਪਸ ਲੈ ਲਿਆ। ਫਿਲਮ '2.0' ਸਾਲ 2010 ਦੀ ਸੁਪਰਹਿੱਟ ਫਿਲਮ 'ਐਂਥੀਰਨ' ਦਾ ਸੀਕੁਅਲ ਹੈ, ਜਿਸਦਾ ਨਿਰਦੇਸ਼ਨ ਸ਼ੰਕਰ ਕਰ ਰਿਹਾ ਹੈ। ਇਸ ਫਿਲਮ 'ਚ ਰਜਨੀਕਾਂਤ ਤੋਂ ਇਲਾਵਾ ਐਮੀ ਜੈਕਸ਼ਨ, ਅਕਸ਼ੈ ਕੁਮਾਰ ਤੇ ਸੁਧਾਂਸ਼ੂ ਪਾਂਡੇ ਵੀ ਹਨ।

Tags: Rajinikanth2 0ਰਜਨੀਕਾਂਤ2 0photojournalistmistreatmentਫੋਟੋਗ੍ਰਾਫਰ ਪੱਤਰਕਾਰਬਦਸਲੂਕੀ