FacebookTwitterg+Mail

'ਫਿਲੌਰੀ' ਤੋਂ ਬਾਅਦ ਬੰਦ ਹੋ ਜਾਵੇਗਾ 84 ਸਾਲ ਪੁਰਾਣਾ ਇਹ ਸਿਨੇਮਾਘਰ

anushka sharma
24 March, 2017 12:04:41 PM
ਨਵੀਂ ਦਿੱਲੀ— ਮਲਟੀਪਲੇਸ ਦੇ ਦੌਰ 'ਚ ਦਿੱਲੀ ਦੇ ਕਈ ਸਿੰਗਲ ਸਕ੍ਰੀਨ ਸਿਨੇਮਾਘਰ ਬੰਦ ਹੋ ਚੁੱਕੇ ਹਨ ਅਤੇ ਹੁਣ ਇਸ ਸੂਟੀ 'ਚ ਕਨੋਟ ਪਲੇਸ ਦੇ 'ਰੀਗਲ' ਦਾ ਨਾਂ ਵੀ ਜੁੜ ਗਿਆ ਹੈ। 84 ਸਾਲ ਪੁਰਾਣਾ 'ਰੀਗਲ' ਸਿਨੇਮਾ ਅਨੁਸ਼ਕਾ ਸ਼ਰਮਾ ਦੀ ਫਿਲਮ 'ਫਿਲੌਰੀ' ਨਾਲ ਬੰਦ ਹੋ ਰਿਹਾ ਹੈ। ਸਾਲ 1932 'ਚ ਸ਼ੁਰੂ ਹੋਇਆ ਇਹ ਥਿਏਟਰ ਨਵੀਂ ਦਿੱਲੀ 'ਚ 'ਪ੍ਰੀਮਿਅਰ' ਥਿਏਟਰ ਨਾਲ ਸ਼ੁਰੂ ਹੋਇਆ ਸੀ। 31 ਮਾਰਚ ਤੋਂ ਬਾਅਦ ਇਸ ਦਾ ਨਾਂ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਜਾਵੇਗਾ। ਪਿਛਲੇ ਕੁਝ ਸਮੇਂ ਤੋਂ ਰੀਗਲ ਸਿਨੇਮਾ ਘਾਟੇ 'ਚ ਚਲ ਰਿਹਾ ਸੀ, ਜਿਸ ਕਰਕੇ ਮੈਨੇਜਮੈਂਟ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸਿਨੇਮਾਹਾਲ ਦੇ ਬਾਹਰ ਵੀ ਨੋਟਿਸ ਲਾ ਦਿੱਤਾ ਗਿਆ ਹੈ, ਜਿਸ 'ਤੇ ਲਿਖਿਆ ਹੈ 31.03.2017 ਤੋਂ ਇਸ ਥਿਏਟਰ ਨੂੰ ਬੰਦ ਕੀਤਾ ਜਾ ਰਿਹਾ ਹੈ”। ਇਸ ਤੋਂ ਪਹਿਲਾਂ ਨੋਟਬੰਦੀ ਦੇ ਸਮੇਂ ਵੀ ਪੁਰਾਣੀ ਦਿੱਲੀ ਦੇ ਬਾਅਦ ਸਿੰਗਲ ਸਕ੍ਰੀਨ ਥਿਏਟਰਸ 'ਤੇ ਜ਼ਿੰਦਾ ਲੱਗ ਗਿਆ ਸੀ। ਇਸ ਦੇ ਨਾਲ ਹੀ 50 ਦੇ ਦਹਾਕੇ 'ਚ ਦਿੱਲੀ 'ਚ ਆਪਣੀ ਵੱਖਰੀ ਪਛਾਣ ਅਤੇ ਨਾਂ ਨਾਲ ਸ਼ੁਰੂ ਹੋਣ ਵਾਲਾ 'ਗੋਲਚਾ' ਥਿਏਟਰ ਵੀ ਨੋਟਬੰਦੀ ਦੀ ਮਾਰ ਨਹੀਂ ਸਹਿ ਸਕਿਆ।

Tags: PhillauriAnushka SharmaRegal Cinemaਫਿਲੌਰੀਅਨੁਸ਼ਕਾ ਸ਼ਰਮਾਰੀਗਲ ਸਿਨੇਮਾਘਰ