FacebookTwitterg+Mail

ਦਿੱਲੀ 'ਚ ਮਨਾਇਆ ਜਾਵੇਗਾ 'ਜਹਾਨ ਏ ਖੁਸਰੋ' ਸੂਫੀ ਸਮਾਗਮ

jahan e khusrau
24 March, 2017 12:11:45 PM

ਨਵੀਂ ਦਿੱਲੀ— ਸੰਗੀਤ ਦੀ ਦੁਨੀਆ 'ਚ ਸੂਫੀ ਗੀਤਾਂ ਦੇ ਬਹੁਤ ਲੋਕੀ ਦੀਵਾਨੇ ਹਨ। ਵਿਸ਼ਵ ਸੂਫੀ ਸੰਗੀਤ ਸਮਾਗਮ 'ਜਹਾਨ ਏ ਖੁਸਰੋ' ਤਿੰਨ ਸਾਲ ਬਾਅਦ ਭਾਰਤ ਦੀ ਰਾਜਧਾਨੀ ਦਿੱਲੀ 'ਚ ਹੋਣ ਜਾ ਰਿਹਾ ਹੈ। ਇਹ 'ਜਹਾਨ ਏ ਖੁਸਰੋ' ਦਾ ਮੇਲਾ ਦਿੱਲੀ 'ਚ 24 ਤੋਂ 26 ਮਾਰਚ ਤਕ ਵਿਸ਼ਵ ਸੂਫੀ ਸਮਾਗਮ ਮਨਾਇਆ ਜਾ ਰਿਹਾ ਹੈ। ਸੂਫੀ ਦੇ ਦਿਗਜ ਦਲੇਰ ਮਹਿੰਦੀ, ਸਤਿੰਦਰ ਸਰਤਾਜ, ਸੁਖਵਿੰਦਰ ਸਿੰਘ, ਮਾਲਿਨੀ ਆਵਸਥੀ, ਹੰਸ ਰਾਜ ਹੰੰਸ, ਉਸਤਾਦ ਇਕਬਾਲ ਅਹਿਮਦ ਖਾਨ ਤੇ ਸੋਨਮ ਕਾਲਰਾ ਵਰਗੇ ਕਲਾਕਾਰ ਇਸ ਸਮਾਗਮ 'ਚ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਨੇਪਾਲ ਤੋਂ ਵੀ ਕਲਾਕਾਰ ਐਨੀ ਚੋਇੰਗ ਡਰੋਲਮਾ ਤੇ ਇਰਾਨ ਤੋਂ ਆਏ ਵਿਯਨਨਾ ਮਿਊਜਿਕ ਐਨਸੇਂਬਲ ਵੀ ਇਸ ਜਸ਼ਨ ਦਾ ਹਿੱਸਾ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸੰਤ ਹਜ਼ਰਤ ਬਾਬਾ ਫਰੀਦੁਦੀਨ ਗੰਜਸ਼ੰਕਰ ਅਤੇ ਹਜ਼ਰਤ ਨਿਜਾਮੁਦੀਨ ਅੋਲੀਆ ਨੂੰ ਸਮਰਪਿੱਤ ਇਹ ਸੂਫੀ ਸਮਾਗਮ ਫਿਲਮ ਤੇ ਕਲਾਕਾਰ ਮੁਜ਼ਫਰ ਅਲੀ ਨੇ ਸ਼ੁਰੂ ਕੀਤਾ ਹੈ। ਇਨ੍ਹਾਂ ਦੇ ਮੁਤਾਬਕ ਸੂਫੀ ਸੰਤਾਂ ਨੇ ਆਪਣੀਆਂ ਕਵਿਤਾਵਾਂ, ਸ਼ਾਇਰੀ ਰਾਹੀ ਖੁਦਾ ਤੇ ਉਸਦੀ ਇਬਾਦਤ ਦੁਨੀਆ ਨੂੰ ਸਮਝਾਈ ਹੈ। ਲੋਕ ਗੀਤ ਗਾਇਕਾ ਮਾਲਿਨੀ ਅਵਸਥੀ ਵੀ ਇਸ ਸਮਾਗਮ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਜਾ ਰਹੀ ਹੈ। ਮਾਲਿਨੀ ਮੁਤਾਬਕ 'ਜਹਾਨ ਏ ਖੁਸਰੋ' ਇਕ ਸ਼ਾਨਦਾਰ ਪਲੈਟਫਾਰਮ ਹੈ ਅਤੇ ਸੂਫੀ ਸੰਤਾਂ ਨਾਲ ਜੁੜਨ ਦਾ ਬਿਹਤਰੀਨ ਮੌਕਾ ਹੈ। ਅੱਜ ਦੀ ਨੋਜਵਾਨ ਪੀੜੀ ਸੰਗੀਤ 'ਚ ਕਾਫੀ ਦਿਲਚਸਪੀ ਲੈਂਦੀ ਹੈ। ਦਿੱਲੀ ਵਾਲਿਆਂ ਲਈ ਇਹ ਸਮਾਗਮ ਕਿਸੇ ਤੋਹਫੇ ਤੋਂ ਘੱਟ ਨਹੀਂ ਹੋਵੇਗਾ।


Tags: Satinder Sartaaj Hans Raj Hans Jahan e Khusrau Malini Awasthi ਜਹਾਨ ਏ ਖੁਸਰੋ ਦਲੇਰ ਮਹਿੰਦੀ ਸਤਿੰਦਰ ਸਰਤਾਜ