FacebookTwitterg+Mail

Video: ਸਾਫ਼-ਸੁਥਰੀ ਗਾਇਕੀ ਨੂੰ ਹੀ ਪਹਿਲ ਦੇਣ ਵਾਲੇ ਗੁਰਸ਼ਬਦ ਦਾ ਗੀਤ 'ਚੰਨ ਵੇ' ਹੋਇਆ ਰਿਲੀਜ਼

24 March, 2017 12:28:25 PM
ਜਲੰਧਰ— ਪੰਜਾਬੀ ਗਾਇਕੀ ਦਾ ਮਿਆਰ ਦਿਨੋਂ ਦਿਨ ਹੋਰ ਵੀ ਉੱਚਾ ਹੋ ਰਿਹਾ ਹੈ। ਇਸ ਮਿਆਰ ਨੂੰ ਕਾਇਮ ਰੱਖਣ ਲਈ ਗੁਰਸ਼ਬਦ ਵਰਗੇ ਗਾਇਕ ਮੋਢਾ ਦੇਈ ਖੜੇ ਹਨ, ਜੋ ਕਿ ਸੱਭਿਆਚਾਰਕ ਅਤੇ ਸਾਫ਼-ਸੁਥਰੀ ਗਾਇਕੀ ਨੂੰ ਹੀ ਪਹਿਲ ਦਿੰਦੇ ਹਨ। ਗੁਰਸ਼ਬਦ ਨੇ ਆਪਣੀ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਤੋਂ ਕੀਤੀ ਸੀ। ਗੁਰਸ਼ਬਦ ਦੇ ਗੀਤ ਮਿਲਣੇ ਦੀ ਰੁੱਤ , ਗੀਤਕਾਰੀਆਂ, ਤਰੱਕੀਆਂ, ਭਗਤ ਸਿੰਘ 'ਚ ਸਾਦਗੀ ਸਾਫ਼ ਝਲਕਦੀ ਹੈ।
ਹਾਲ ਹੀ 'ਚ ਪੰਜਾਬੀ ਗਾਇਕ ਗੁਰਸ਼ਬਦ ਦਾ ਨਵਾਂ ਗੀਤ 'ਚੰਨ ਵੇ' ਵੀ ਯੂ.ਟਿਊਬ 'ਤੇ ਰਿਲੀਜ਼ ਹੋਇਆ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਸੋਹਣੇ ਵਤਨ ਪੰਜਾਬ ਦੀ ਗੱਲ ਕੀਤੀ ਹੈ। ਇਸ ਖੂਬਸੂਰਤ ਗੀਤ ਦੇ ਗੀਤਕਾਰ ਗੁਰਮੋਹ ਹਨ। ਗੁਰਸ਼ਬਦ ਦੀ ਕਲ਼ਮ ਦਾ ਜਾਦੂ ਕਈ ਪੰਜਾਬੀ ਫ਼ਿਲਮਾਂ ਦੇ ਗੀਤਾਂ 'ਚ ਵੀ ਨਜ਼ਰ ਆਇਆ। ਇਹ ਪੰਜਾਬੀ ਮਾਂ ਬੋਲੀ ਲਈ ਪਿਆਰ ਤੇ ਸਾਫ਼-ਸੁਥਰੀ ਗਾਇਕੀ ਹੀ ਹੈ, ਜਿਸ ਦੇ ਚੱਲਦੇ ਗੁਰਸ਼ਬਦ ਦੀ ਵਿਦੇਸ਼ਾਂ 'ਚ ਹੋਣ ਵਾਲੇ ਪੰਜਾਬੀ ਸੱਭਿਆਚਾਰ ਮੇਲਿਆਂ 'ਚ ਮੰਗ ਰਹਿੰਦੀ ਹੈ।

Tags: GurshabadChann VeGurmohDhol Centralਗੁਰਸ਼ਬਦਚੰਨ ਵੇ