FacebookTwitterg+Mail

ਕਪਿਲ ਤੇ ਗੁੱਥੀ ਦੇ ਝਗੜੇ 'ਚ ਵਿਚ-ਬਚਾਅ ਕਰਨ ਆਏ ਨਵਜੋਤ ਸਿੰਘ ਸਿੱਧੂ

navjot singh sidhu
24 March, 2017 01:13:15 PM

ਨਵੀਂ ਦਿੱਲੀ— ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਹੋਇਆ ਵਿਵਾਦ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਬੀਤੇ ਦਿਨੀਂ ਕਪਿਲ ਨੇ ਫਲਾਈਟ 'ਚ ਨਸ਼ੇ ਦੀ ਹਾਲਤ 'ਚ ਸੁਨੀਲ ਨਾਲ ਕੁਟਮਾਰ ਕੀਤੀ ਸੀ। ਜਿਸ ਕਰਕੇ ਸੁਨੀਲ ਨੇ ਕਪਿਲ ਦੇ ਸ਼ੋਅ 'ਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਵਿਵਾਦ ਨੂੰ ਦੇਖਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਇਸ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਕੈਬੀਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਪਿਲ ਤੇ ਸੁਨੀਲ ਦੋਵੇਂ ਭਰਾ ਹਨ। 'ਦਿ ਕਪਿਲ ਸ਼ਰਮਾ ਸ਼ੋਅ' ਦਾ ਮੈਬਰ ਹੋਣ ਦੇ ਨਾਤੇ ਮੇਰਾ ਇਹ ਫਰਜ ਹੈ ਕਿ ਮੈਂ ਦੋਵਾਂ ਨੂੰ ਫਿਰ ਤੋਂ ਇਸ ਸ਼ੋਅ 'ਚ ਵਾਪਸ ਲੈ ਕੇ ਆਵਾ। ਇਹ ਉਹ ਸ਼ੋਅ ਹੈ ਜਿਸ ਨੂੰ ਲੋਕਾਂ ਤੋਂ ਬਹੁਤ ਜ਼ਿਆਦਾ ਮਿਲਿਆ ਹੈ। ਨਵਜੋਤ ਸਿੰਘ ਸਿੱਧੂ ਸ਼ੁਰੂਆਤ ਤੋਂ ਹੀ ਇਸ ਸ਼ੋਅ ਦਾ ਹਿੱਸਾ ਬਣੇ ਹੋਏ ਹਨ। ਹਾਲ ਹੀ 'ਚ ਉਨ੍ਹਾਂ ਪੰਜਾਬ ਸਰਕਾਰ ਦੇ ਕੈਬੀਨਿਟ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਸਿੱਧੂ ਦਾ ਕਹਿਣਾ ਹੈ ਕਿ ਉਹ ਸ਼ੋਅ ਦਾ ਹਿੱਸਾ ਵੀ ਬਣੇ ਰਹਿਣਗੇ। ਇਸ ਤੋਂ ਇਲਾਵਾ ਸੁਨੀਲ ਨਾਲ ਹੋਈ ਫੋਨ 'ਤੇ ਗੱਲਬਾਤ ਦੌਰਾਨ ਸੁਨੀਲ ਨੇ ਸਿੱਧੂ ਨੂੰ ਕਿਹਾ ਕਿ ਮੈਂ ਤੁਹਾਨੂੰ ਮਿਲਣ ਦਿੱਲੀ ਆਵਾਗਾ। ਆਉਣ ਵਾਲੇ ਦਿਨਾਂ 'ਚ ਇਹ ਪਤਾ ਚੱਲ ਜਾਵੇਗਾ ਕਿ ਨਵਜੋਤ ਸਿੰਘ ਸਿੱਧੂ ਦੀ ਇਹ ਕੋਸ਼ਿਸ਼ ਕਾਮਯਾਬ ਹੁੰਦੀ ਹੈ ਜਾਂ ਨਹੀਂ।


Tags: Navjot Singh Sidhu Kapil Sharma Sunil Grover The Kapil Sharma Show ਕਪਿਲ ਸ਼ਰਮਾ ਸੁਨੀਲ ਗਰੋਵਰ ਨਵਜੋਤ ਸਿੰਘ ਸਿੱਧੂ