FacebookTwitterg+Mail

ਮਿਹਿਕਾ ਵਰਮਾ ਆਪਣੇ ਆਨ-ਸਕ੍ਰੀਨ ਪਤੀ ਨਾਲ ਕਰ ਰਹੀ ਹੈ U.S.A 'ਚ ਮਸਤੀ

mihika verma
24 March, 2017 02:24:00 PM

ਮੁੰਬਈ— ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਯੇ ਹੈ ਮਹੋਬਤੇ' ਸ਼ੋਅ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਇਸ ਸ਼ੋਅ ਦੀ ਇਕ ਅਦਾਕਾਰ ਮਿਹਿਕਾ ਵਰਮਾ ਸ਼ੋਅ ਭਾਵੇ ਛੱਡ ਚੁੱਕੇ ਹਨ ਪਰ ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਬਹੁਤ ਮਿਸ ਕਰਦੇ ਹਨ। ਇਸ ਸ਼ੋਅ 'ਚ ਮਿਹਿਕਾ ਨੇ ਦਿਵਯੰਕਾ ਤ੍ਰਿਪਾਠੀ (ਈਸ਼ੀਤਾ) ਦੀ ਭੈਣ ਦਾ ਕਿਰਦਾਰ ਨਿਭਾਅ ਚੁੱਕੇ ਹਨ। ਸ਼ੋਅ 'ਚ ਮਿਹਿਕਾ ਅਤੇ ਮਿਹਿਰ ਦੀ ਜੋੜੀ ਕਾਫੀ ਚਰਚਾ 'ਚ ਰਹਿ ਚੁੱਕੀ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਐਨ. ਆਰ. ਆਈ. ਆਨੰਦ ਕਪਾਹੀ ਨਾਲ ਅੰਰੇਜ ਮੈਰਿਜ਼ ਕਰਨ ਤੋਂ ਬਾਅਦ ਮਿਹਿਕਾ ਯੂ. ਐਸ. ਏ. 'ਚ ਸੈਟਲ ਹੋ ਗਈ ਹੈ। ਇਸ ਸ਼ੋਅ 'ਚ ਉਨ੍ਹਾਂ ਦੇ ਪਤੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਰਾਜ ਸਿੰਘ (ਮਿਹਿਰ ਅਰੋੜਾ) ਨੇ ਹਾਲ ਹੀ 'ਚ ਯੂ. ਐਸ. ਏ. 'ਚ ਗਏ ਸਨ। ਉਥੇ ਜਾ ਕੇ ਉਨ੍ਹਾਂ ਮਿਹਿਕਾ ਤੇ ਆਨੰਦ ਨਾਲ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆ ਹਨ।


Tags: Mihika Verma Divyanka Tripathi Ye Hai Mohabbatein Raj Singh Arora ਮਿਹਿਕਾ ਵਰਮਾ ਮਿਹਿਰ ਅਰੋੜਾ