FacebookTwitterg+Mail

ਕਰਨ ਜੌਹਰ ਨੇ ਆਪਣਾ ਦਰਦ ਬਿਆਨ ਕਰਦੇ ਕਿਹਾ, 'ਮੈ ਮੰਡਪ 'ਚ ਸੀ ਅਤੇ ਮੇਰਾ ਪਿਆਰ ਕਿਸੇ ਹੋਰ ਦੇ ਨਾਲ'

karan johar
24 March, 2017 04:43:37 PM

ਮੁੰਬਈ— ਬਾਲੀਵੁੱਡ ਨਿਰਮਾਤਾ ਕਰਨ ਜੌਹਰ ਵੀ ਆਪਣੇ ਜੀਵਣ 'ਚ ਇਕ ਵਾਰ ਪਿਆਰ 'ਚ ਨਾਕਾਮ ਹੋਏ ਹਨ। ਉਨ੍ਹਾਂ ਆਪਣੇ ਇਸ ਦਰਦ ਨੂੰ ਫਿਲਮਾਂ ਦੇ ਰਾਹੀ ਬਿਆਨ ਕੀਤਾ ਹੈ। ਇਕ ਇੰਟਰਵਿਊ 'ਚ ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਹੈਪੀ ਮੈਰਿਜ਼ ਕਰਨ ਵਾਲੇ ਜੋੜੇ ਤੋਂ ਨਫਰਤ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਮੈਨੂੰ ਕਹਿੰਦੇ ਹਨ ਕਿ ਹਿੰਦੀ ਫਿਲਮਾਂ ਥਿਰੇਟੀਕਲ ਤੇ ਡਰਮੈਟਿਕ ਹੁੰਦੀਆਂ ਹਨ ਪਰ ਅਸਲ 'ਚ ਇਹ ਕਿਸੇ ਦੇ ਜੀਵਣ 'ਤੇ ਆਧਰਿਤ ਹੁੰਦੀਆ ਹਨ। ਮੈਂ ਵਿਆਹ ਵਾਲੇ ਮੰਡਕ 'ਚ ਬੈਠਿਆ ਸੀ ਜਿੱਥੇ ਮੇਰਾ ਪਿਆਰ ਕਿਸੇ ਹੋਰ ਨਾਲ ਵਿਆਹ ਕਰ ਰਿਹਾ ਸੀ। ਜਦੋਂ ਇਹ ਸਭ ਹੁੰਦਾ ਹੈ ਤਾਂ ਤੁਸੀਂ ਸੋਚਦੇ ਹੋ ਕਿ ਹੁਣ ਤੁਸੀਂ ਜੀਵਣ 'ਚ ਕੁਝ ਨਹੀਂ ਕਰ ਪਾਉਗੇ।

ਜ਼ਿਕਰਯੋਗ ਹੈ ਕਿ ਫਿਲਮ 'ਏ ਦਿਲ ਹੈ ਮੁਸ਼ਕਿਲ', 'ਕਬੀ ਅਲਵਿਦਾ ਨਾ ਕਹਿਣਾ' ਵਰਗੀਆਂ ਲਵ-ਸਟੋਰੀ ਫਿਲਮਾਂ 'ਚ ਉਨ੍ਹਾਂ ਦੀ ਅਸਲ ਜ਼ਿੰਦਗੀ ਵੀ ਦਿਖਾਈ ਦਿੰਦੀ ਹੈ। ਜਦੋਂ ਕਰਨ ਤੋਂ ਪੁੱਛਿਆ ਗਿਆ ਕਿ ਗਰੀਬ ਰਹਿ ਕੇ ਸੱਚਾ ਪਿਆਰ ਪਾਉਣਾ ਪਸੰਦ ਕਰੋਗੇ ਜਾਂ ਫਿਰ ਅਮੀਰ ਰਹਿ ਕੇ ਸਿੰਗਲ ਰਹਿਣਾ ਪਸੰਦ ਕਰੋਗੇ ਪਰ ਕਰਨ ਨੇ ਜਵਾਬ 'ਚ ਕਿਹਾ, 'ਸੱਚਾ ਪਿਆਰ ਦੂਰ ਦੀ ਗੱਲ ਹੋ ਗਈ ਹੈ ਸਿਰਫ ਲਾਲਸਾ ਰਹਿ ਜਾਂਦੀ ਹੈ। ਇਸ ਲਈ ਮੈਂ ਜੀਵਣ 'ਚ ਅਮੀਰ ਬਣ ਕੇ ਸਿੰਗਲ ਰਹਿਣਾ ਪਸੰਦ ਕਰਾਗਾ।' ਕਰਨ ਨੇ ਆਪਣੀਆਂ ਫਿਲਮਾਂ 'ਚ ਨਾਕਾਮ ਪਿਆਰ ਤੋਂ ਬਾਹਰ ਆਉਂਦੇ ਪ੍ਰੇਮੀ ਦਿਖਾਏ ਹਨ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਇਸ ਬਾਰੇ 'ਚ ਉਨ੍ਹਾਂ ਦੀ ਕੀ ਸਲਾਹ ਹੋਵੇਗੀ ਤਾਂ ਉਨ੍ਹਾਂ ਕਿਹਾ ਕਿ ਆਪਣੇ ਕੰਮ ਨੂੰ ਹੀ ਆਪਣਾ ਮਕਸਦ ਬਣਾਉ, ਨਾ ਕਿ ਲਵ ਲਾਈਫ ਨੂੰ ਬਣਾਉਣਾ ਚਾਹੀਦਾ ਹੈ।


Tags: Karan Johar Ae Dil Hai Mushkil Love Story Happy Marriage ਕਰਨ ਜੌਹਰ ਏ ਦਿਲ ਹੈ ਮੁਸ਼ਕਿਲ