FacebookTwitterg+Mail

ਸੁਨੀਲ ਦੇ ਝਗੜੇ ਤੋਂ ਬਾਅਦ ਕਪਿਲ ਦੀ ਸਾਬਕਾ ਪ੍ਰੇਮਿਕਾ ਨੇ ਦਿੱਤਾ ਬਿਆਨ

kapil sharma
24 March, 2017 03:15:21 PM
ਨਵੀਂ ਦਿੱਲੀ— ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਲੜਾਈ ਬਹੁਤ ਅੱਗ ਵੱਧ ਚੁੱਕੀ ਹੈ। ਕਪਿਲ ਦੇ ਬੁਰੇ ਵਰਤਾਓ ਕਾਰਨ ਸੁਨੀਲ, ਅਲੀ ਅਸਾਗਰ, ਚੰਦਨ ਪ੍ਰਭਾਕਰ ਸ਼ੋਅ ਛੱਡ ਚੁੱਕੇ ਹਨ ਪਰ ਹੁਣ ਤੱਕ ਕਪਿਲ ਦੀ ਕਥਿਤ ਸਾਬਕਾ ਪ੍ਰੇਮਿਕਾ ਪ੍ਰੀਤੀ ਸਿਮੋਸ ਨੇ ਕੋਈ ਬਿਆਨ ਨਹੀਂ ਦਿੱਤਾ ਸੀ। ਖਬਰਾਂ ਆ ਰਹੀਆਂ ਸਨ ਕਿ ਪ੍ਰੀਤੀ ਵੀ ਸ਼ੋਅ ਛੱਡਣ ਵਾਲੀ ਹੈ। ਪ੍ਰੀਤੀ ਫਿਲਹਾਲ ਗੋਆ 'ਚ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੀ ਹੈ। ਉਸ ਨੇ ਕਿਹਾ, ''ਮੈਂ ਫਿਲਹਾਲ ਆਪਣੇ ਰਿਸ਼ਤੇਦਾਰ ਦਾ 50ਵਾਂ ਜਨਮਦਿਨ ਮਨਾਉਣ ਗੋਆ ਆਈ ਹਾਂ। ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਰਿਆਂ 'ਚ ਸਭ ਕੁਝ ਠੀਕ ਹੋ ਜਾਵੇਗਾ।''
ਜ਼ਿਕਰਯੋਗ ਹੈ ਕਿ ਕੁਝ ਹੀ ਸਮੇਂ ਪਹਿਲਾ ਕਪਿਲ ਨੇ ਟਵਿਟਰ 'ਤੇ ਆਪਣੀ ਪ੍ਰੇਮਿਕਾ ਗਿੰਨੀ ਚਤਰਥ ਨਾਲ ਸਾਰਿਆਂ ਨੂੰ ਮਿਲਾਇਆ ਸੀ। ਪ੍ਰੀਤੀ ਨਾਲ ਆਪਣੇ ਰਿਸ਼ਤੇ ਨੂੰ ਕਪਿਲ ਨੇ ਕਦੇ ਸਵੀਕਾਰ ਨਹੀਂ ਕੀਤਾ ਪਰ ਕਿਹਾ ਜਾਂਦਾ ਹੈ ਕਿ ਕਪਿਲ ਦੀ ਮਾਂ ਨੂੰ ਪ੍ਰੀਤੀ ਦਾ ਮਾਡਰਨ ਲਾਈਫਸਟਾਈਲ ਨਹੀਂ ਪਸੰਦ ਆਇਆ ਸੀ। ਇਸ ਲਈ ਕਪਿਲ ਨੇ ਪ੍ਰੀਤੀ ਨਾਲ ਬ੍ਰੇਕਅੱਪ ਕਰ ਲਿਆ ਸੀ।

Tags: Kapil SharmaPreeti SimoesThe Kapil Sharma Show Sunil Groverਕਪਿਲ ਸ਼ਰਮਾਪ੍ਰੀਤੀ ਸਿਮੋਸ