FacebookTwitterg+Mail

'ਗੋਲਮਾਲ-4' 'ਚ ਹੁਣ ਤੱਕ ਸਭ ਤੋਂ ਵੱਧ Funny ਕਿਰਦਾਰ 'ਚ ਨਜ਼ਰ ਆਏ ਆਉਣਗੇ ਅਰਸ਼ਦ

    1/5
24 March, 2017 04:56:19 PM
ਮੁੰਬਈ—ਫਿਲਮ 'ਗੋਲਮਾਲ' ਦੀ ਸੀਰੀਜ਼ ਦੇ ਚੌਥੇ ਭਾਗ ਦੀ ਸ਼ੂਟਿੰਗ 'ਚ ਰੁੱਝੇ ਅਦਾਕਾਰ ਅਰਸ਼ਦ ਵਾਰਸੀ ਨੇ ਕਿਹਾ ਕਿ ਉਹ ਇਸ ਫਿਲਮ 'ਚ ਹੁਣ ਤੱਕ ਸਭ ਤੋਂ ਮਜ਼ੇਦਾਰ ਹਿੱਸੇ ਦੀ ਸ਼ੂਟਿੰਗ ਕਰ ਰਹੇ ਹਨ।
ਅਰਸ਼ਦ ਨੇ ਟਵਿੱਟਰ 'ਤੇ ਕਿਹਾ, ' 'ਗੋਲਮਾਲ-4' ਦੀ ਪੂਰੀ ਟੀਮ ਨਾਲ ਅੱਜ ਕੰਮ ਦਾ ਦਿਨ ਪਾਗਲਪਨ ਨਾਲ ਭਰਿਆ ਹੋਵੇਗਾ। ਕੁਝ ਬੇਹੱਦ ਮਖੋਲਿਆਂ ਹਿੱਸੇ ਦੀ ਸ਼ੂਟਿੰਗ ਕਰਨੀ ਹੈ।''
ਅਰਸ਼ਦ 2006 'ਚ ਪਹਿਲੀ ਵਾਰ ਆਈ ਇਸ ਕਾਮੇਡੀ-ਐਕਸ਼ਨ ਫਿਲਮ 'ਗੋਲਮਾਲ' ਨਾਲ ਭਰਪੂਰ ਇਸ ਫਿਲਮ ਦਾ ਹਿੱਸਾ ਰਹੇ ਹਨ। 'ਗੋਲਮਾਲ' ਦੇ ਸਾਰੇ ਭਾਗਾਂ ਦਾ ਨਿਰਦੇਸ਼ਨ ਰੋਹਿਤ ਸ਼ੈਟੀ ਨੇ ਕੀਤਾ ਹੈ। ਅਰਸ਼ਦ ਤੋਂ ਇਲਾਵਾ, ਫਿਲਮ 'ਚ ਅਜੇ ਦੇਵਗਨ, ਤੁਸ਼ਾਰ ਕਪੂਰ, ਕੁਣਾਲ ਖੇਮੂ ਅਤੇ ਸ਼ਰੇਅਸ ਤਲਪੜੇ ਵਰਗੇ ਸਿਤਾਰੇ ਮੁੱਖ ਕਿਰਦਾਰਾਂ 'ਚ ਹੋਣਗੇ। ਇਸ 'ਚ ਅਦਾਕਾਰਾਂ ਤੱਬੂ ਅਤੇ ਪਰਿਣੀਤੀ ਚੋਪੜਾ ਵੀ ਦਿਖਾਈ ਦੇਣਗੀਆਂ।

Tags: Arshad WarsiGolmaalTwitterShootingਅਰਸ਼ਦ ਵਾਰਸੀਗੋਲਮਾਲਟਵਿੱਟਰਸ਼ੂਟਿੰਗ