FacebookTwitterg+Mail

ਸਲਮਾਨ-ਪ੍ਰਿਯੰਕਾ ਸਮੇਤ ਇਨ੍ਹਾਂ ਸਿਤਾਰਿਆਂ ਦੇ ਇਹ ਡਬਲ ਬਾਡੀ ਕਰਦੇ ਹਨ ਸਟੰਟ (ਦੇਖੋ ਤਸਵੀਰਾਂ)

    1/10
24 March, 2017 05:28:22 PM
ਮੁੰਬਈ—ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਝਾਲੇ ਸਰਹੱਦੀ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਤਰ੍ਹਾਂ ਹੀ ਦਿਖਾਈ ਦਿੰਦੀ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਜਦੋ ਸਰਹੱਦੀ ਨੂੰ ਪ੍ਰਿਯੰਕਾ ਦੀ ਬਾਡੀ ਡਬਲ ਦੱਸਦੇ ਹੋਏ ਇਹ ਸਵਾਲ ਪੁੱਛੇ ਗਿਆ ਤਾਂ ਉਸ ਨੇ ਕਿਹਾ, ''ਮੈਂ ਉਸ ਸਾਲ ਕੰਮ ਕਰਨਾ ਸ਼ੁਰੂ ਕੀਤਾ ਸੀ, ਜਦੋ ਪਾਕਿਸਤਾਨ 'ਚ ਇੰਡੀਆ ਚੈੱਨਲਜ਼ ਨੂੰ ਬੈਨ ਕਰ ਦਿੱਤਾ ਗਿਆ ਸੀ ਅਤੇ ਪ੍ਰਿਯੰਕਾ ਮਿਸ ਵਰਲਡ ਬਣ ਚੁੱਕੀ ਸੀ।
ਸਰਹੱਦੀ ਨੇ ਕਿਹਾ, ''ਮੈਨੂੰ ਯਾਦ ਹੈ ਕਿ ਇਕ ਵਾਰ ਮੈਂ ਇਕ ਸ਼ੋਅ ਹੋਸਟ ਕਰ ਰਹੀ ਸੀ ਤਾਂ ਲੋਕ ਮੈਨੂੰ ਪ੍ਰਿਯੰਕਾ ਚੋਪੜਾ ਹੀ ਸਮਝ ਰਹੇ ਸਨ। ਮੈਨੂੰ ਲੱਗਦਾ ਹੈ ਕਿ ਹੁਣ ਤਾਂ ਮੈਨੂੰ ਵੀ ਪ੍ਰਿਯੰਕਾ ਜਾਣਨ ਲੱਗ ਗਈ ਹੋਵੇਗੀ। ਸਰਹੱਦੀ ਮੁਤਾਬਕ, ਇਕ ਵਾਰ ਉਸ ਦੇ ਸਾਹਮਣੇ ਅੰਬੇਸਰਸਿੰਗ ਮੂਮੈਂਟ ਆਇਆ, ਜਦੋ ਇੰਡੀਅਨ ਸਿਤਾਰੇ ਜਿਸ ਨਾਲ ਉਹ ਕੰਮ ਕਰ ਚੁੱਕੀ ਸੀ, ਉਸ ਨੇ ਮੇਰੇ ਕੁਝ ਤਸਵੀਰ ਆਪਣੇ ਦੋਸਤਾਂ ਅਤੇ ਏਜੰਟ ਨੂੰ ਭੇਜ ਦਿੱਤੇ। ਇਸ ਤੋਂ ਬਾਅਦ ਮੈਨੂੰ ਪ੍ਰਿਯੰਕਾ ਦੇ ਡਬਲ ਬਾਡੀ ਦੇ ਕਿਰਦਾਰ ਦੇ ਆਫਰ ਆਉਣ ਲੱਗੇ।
ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾ ਵੀ ਪ੍ਰਿਯੰਕਾ ਚੋਪੜਾ ਦੀ ਇਕ ਹਮਸ਼ਕਲ ਸਾਹਮਣੇ ਆਉਣ ਆਈ, ਜੋ ਕਿ ਨਵਪ੍ਰੀਤ ਬੰਗਾ ਨਾਂ ਦੀ ਇਹ ਲੜਕੀ ਫਿੱਟਨੈੱਸ ਬਲਾਗਰ ਹੈ।
ਜੇ ਡਬਲ ਬਾਡੀ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਸਟੰਟ ਵੂਮੇਨ 'ਚੋਂ ਇਕ ਹੈ ਸਨੋਬਰ ਪਾਰਦੀਵਾਲਾ। ਸਨੋਬਰ ਨੇ ਐਸ਼ਵਰਿਆ ਰਾਏ, ਕਰੀਨਾ ਕਪੂਰ, ਪ੍ਰਿਯੰਕਾ ਚੋਪੜਾ ਅਤੇ ਕੈਟਰੀਨਾ ਕੈਫ ਵਰਗੀਆਂ ਅਦਾਕਾਰਾਂ ਲਈ ਡਬਲ ਬਾਡੀ ਦੇ ਕਿਰਦਾਰ ਲਈ ਹਮੇਸ਼ਾ ਆਪਣੀ ਜਾਨ ਜੋਖਿਮ 'ਚ ਪਾਉਂਦੀ ਹੈ। 12 ਸਾਲ ਦੀ ਉਮਰ 'ਚ ਬਤੌਰ ਐਸ਼ਵਰਿਆ ਦੀ ਸਟੰਟ ਡਬਲ ਤੌਰ 'ਤੇ ਫਿਲਮ 'ਔਰ ਪਿਆਰ ਹੌ ਗਿਆ' ਨਾਲ ਕੀਤੀ ਸੀ। ਉਨ੍ਹਾਂ ਨੇ ਐਸ਼ਵਰਿਆ ਦੀ ਧੂਮ-2' ਲਈ ਵੀ ਸਟੰਟ ਸੀਨ ਕੀਤੇ ਸਨ।

Tags: Salman KhanPriyanka Chopradouble bodyInterviewਸਲਮਾਨਪ੍ਰਿਯੰਕਾ ਚੋਪੜਾਡਬਲ ਬਾਡੀਇੰਟਰਵਿਊ