FacebookTwitterg+Mail

ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਨੂੰ ਸਭ ਤੋਂ ਪਹਿਲੇ ਦੇਖੇਗੀ ਇਹ ਇੰਟਰਨੈਸ਼ਨਲ ਅਦਾਕਾਰਾ

    1/2
24 March, 2017 05:49:19 PM
ਮੁੰਬਈ- ਇਸ ਸਾਲ ਈਦ 'ਤੇ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਰਿਲੀਜ਼ ਹੋਣ ਵਾਲੀ ਹੈ। ਸਲਮਾਨ ਦੀ ਇਸ ਫਿਲਮ ਦਾ ਇੰਤਜ਼ਾਰ ਲੋਕਾਂ ਨੂੰ ਹੁਣੇ ਤੋਂ ਹੈ। ਸਲਮਾਨ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਹਮੇਸ਼ਾ ਹੀ ਕਮਾਲ ਦਿਖਾਉਂਦੀਆਂ ਹਨ। ਪਿਛਲੇ ਈਦ 'ਤੇ ਸਲਮਾਨ ਦੀ ਫਿਲਮ 'ਸੁਲਤਾਨ' ਇੰਡਸਟ੍ਰੀ ਅਤੇ ਉਨ੍ਹਾਂ ਦੇ ਫੈਂਸ ਲਈ ਵੀ ਇਕ ਖਾਸ ਤੋਹਫਾ ਸੀ। ਹੁਣ ਉਨ੍ਹਾਂ ਦੇ ਫੈਂਸ ਨੂੰ ਸਲਮਾਨ ਦੀ ਫਿਲਮ 'ਟਿਊਬਲਾਈਟ' ਤੋਂ ਕਾਫੀ ਉਮੀਦਾਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਫਿਲਮ ਨੂੰ ਸਭ ਤੋਂ ਪਹਿਲੇ ਕੌਣ ਦੇਖੇਗਾ? ਦੱਸ ਦਈਏ ਕਿ ਇਸ ਫਿਲਮ ਨੂੰ ਸਭ ਤੋਂ ਪਹਿਲੇ ਸਲਮਾਨ ਦੀ ਜ਼ਿੰਦਗੀ ਦਾ ਕੋਈ ਖਾਸ ਸ਼ਖ਼ਸ ਹੀ ਦੇਖਣ ਵਾਲਾ ਹੈ। ਜੀ ਹਾਂ, ਇਸ ਫਿਲਮ ਨੂੰ ਇਸ ਫਿਲਮ ਦੀ ਅਦਾਕਾਰਾ ਜੂ ਜੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਿਖਾਇਆ ਜਾਵੇਗਾ।
ਫਿਲਮ 'ਟਿਊਬਲਾਈਟ' 'ਚ ਸਲਮਾਨ ਦੇ ਅਪੋਜ਼ਿਟ ਜੂ ਜੂ ਹੈ। ਦੱਸ ਦਈਏ ਕਿ ਫਿਲਮ ਦੀ ਕਹਾਣੀ ਸਾਲ 1992 ਦੇ ਇੰਡੋ-ਚਾਈਨਾ ਦੇ ਯੁੱਧ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਫਿਲਮ ਦੇ ਨਿਰਦੇਸ਼ਕ ਕਬੀਰ ਖਾਨ ਅਤੇ ਸਲਮਾਨ ਸ਼ੁਰੂਆਤ ਤੋਂ ਹੀ ਇਸ ਗੱਲ ਨੂੰ ਸਾਫ ਕਰ ਚੁੱਕੇ ਸਨ ਕਿ ਉਹ ਇਸ ਰੋਲ ਲਈ ਕਿਸੇ ਚਾਈਨਿਜ਼ ਅਦਾਕਾਰਾ ਨੂੰ ਲੈਣਗੇ। ਖੈਰ, ਉਨ੍ਹਾਂ ਦੀ ਖੋਜ ਜੂ ਜੂ 'ਤੇ ਖਤਮ ਹੋਈ। ਬਹੁਤ ਜਲਦ ਹੀ ਇਸ ਫਿਲਮ ਦੇ ਸੈੱਟ 'ਤੇ ਜੂ ਜੂ ਦੀ ਲੋਕਪ੍ਰਿਯਤਾ ਵਧ ਗਈ ਅਤੇ ਇਸ ਫਿਲਮ ਦੇ ਨਿਰਮਾਤਾਵਾਂ ਨੇ ਇਹ ਫੈਸਲਾ ਕਰ ਲਿਆ ਕਿ ਇਸ ਫਿਲਮ ਨੂੰ ਸਭ ਤੋਂ ਪਹਿਲੇ ਜੂ ਜੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਿਖਾਇਆ ਜਾਵੇਗਾ। ਦੱਸ ਦਈਏ ਕਿ ਜੂ ਜੂ ਚਾਈਨਾ 'ਚ ਇਕ ਮਸ਼ਹੂਰ ਨਾਂ ਹੈ ਅਤੇ ਉਹ ਕਈ ਵੱਡੀਆਂ ਫਿਲਮਾਂ 'ਵ੍ਹਾਈਟ ਵੂਮੇਨ ਵਾਂਟ, ਸ਼ੰਘਾਈ ਕਾਲਿੰਗ, ਲਾਸਟ ਲਾਈਫ' ਆਦਿ 'ਚ ਉਹ ਨਜ਼ਰ ਆ ਚੁੱਕੀ ਹੈ।


Tags: ju ju tubelight salman khanਸਲਮਾਨ ਖਾਨ ਟਿਊਬਲਾਈਟbox office

About The Author

Anuradha Sharma

Anuradha Sharma is News Editor at Jagbani.