FacebookTwitterg+Mail

B'day Spcl: ਬਾਲੀਵੁੱਡ ਅਦਾਕਾਰਾਂ ਜਿਨ੍ਹਾਂ ਨੇ ਆਨਸਕ੍ਰੀਨ ਇਮਰਾਨ ਹਾਸ਼ਮੀ ਨੂੰ ਕੀਤਾ Kiss

    1/13
24 March, 2017 05:56:53 PM
ਮੁੰਬਈ- 24 ਮਾਰਚ 1979 ਨੂੰ ਯੂ. ਪੀ. ਦੇ ਕੰਨੋਜ 'ਚ ਪੈਦਾ ਹੋਏ ਇਮਰਾਨ ਹਾਸ਼ਮੀ ਬਾਲੀਵੁੱਡ 'ਚ ਸੀਰੀਅਲ ਕਿਸਿੰਗ ਦਾ ਟਰੈਂਡ ਲੈ ਕੇ ਆਏ। ਹੁਣ ਤੱਕ ਤਾਂ ਇੰਡਸਟ੍ਰੀ 'ਚ ਉਹ ਸਭ ਤੋਂ ਜ਼ਿਆਦਾ ਅਦਾਕਾਰਾਂ ਨੂੰ ਕਿੱਸ ਕਰਨ ਦਾ ਰਿਕਾਰਡ ਵੀ ਬਣਾ ਚੁੱਕੇ ਹਨ। ਗੱਲ ਕਰੀਏ ਤਾਂ ਇਮਰਾਨ ਹਾਸ਼ਮੀ ਦੀ ਤਾਂ ਦੇਖੋ ਆਨਸਕ੍ਰੀਨ ਕਿਹੜੀਆਂ-ਕਿਹੜੀਆਂ ਅਦਾਕਾਰਾਂ ਨੂੰ ਇਮਰਾਨ ਕਰ ਚੁੱਕੇ ਹਨ ਕਿੱਸ-
ਮੱਲਿਕਾ ਸ਼ੇਰਾਵਤ
ਇਮਰਾਨ ਨੇ ਆਪਣੇ ਇਸ ਹੁਨਰ ਦੀ ਸ਼ੁਰੂਆਤ ਅਦਾਕਾਰਾ ਮੱਲਿਕਾ ਸ਼ੇਰਾਵਕ ਨਾਲ ਕੀਤੀ ਸੀ। ਫਿਲਮ 'ਮਰਡਰ' 'ਚ ਦੋਵੇਂ ਇਕੱਠੇ ਦਿਖੇ। ਫਿਲਮ 'ਚ ਦੋਹਾਂ ਦੇ ਕਿਸਿੰਗ ਅਤੇ ਹੌਟ ਸੀਨਜ਼ ਨੇ ਕਾਫੀ ਤਹਿਲਕਾ ਮਚਾਇਆ।
ਈਸ਼ਾ ਗੁਪਤਾ ਦੀ ਫਿਲਮ 'ਰਾਜ 3' ਤਾਂ ਤੁਹਾਨੂੰ ਯਾਦ ਹੀ ਹੋਵੇਗੀ। ਫਿਲਮ 'ਚ ਅਦਾਕਾਰਾ ਈਸ਼ਾ ਗੁਪਤਾ ਨਾਲ ਇਮਰਾਨ ਹਾਸ਼ਮੀ ਦੇ ਹੌਟ ਸੀਨਜ਼ ਲੋਕਾਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ।
ਬਿਪਾਸ਼ਾ ਬਸੁ
ਹੁਣ ਬਿਪਾਸ਼ਾ ਬਸੁ ਦੇ ਬਾਰੇ 'ਚ ਕੀ ਕਹਿਣਾ। ਉਸ 'ਤੇ ਜਦੋਂ ਆਨਸਕ੍ਰੀਨ ਇਮਰਾਨ ਹਾਸ਼ਮੀ ਨਾਲ ਇਨ੍ਹਾਂ ਦੀ ਜੋੜੀ ਬਣੀ ਤਾਂ ਧਮਾਲ ਮਚ ਗਿਆ।
ਸੋਨਲ ਚੌਹਾਨ
ਫਿਲਮ 'ਜੰਨਤ' 'ਚ ਇਕਦਮ ਸਿੱਧੀ-ਸਾਦੀ ਨਜ਼ਰ ਆਉਣ ਵਾਲੀ ਅਦਾਕਾਰਾ ਸੋਨਲ ਚੌਹਾਨ ਵੀ ਇਸ ਸੀਰੀਅਲ ਕਿਸਰ ਤੋਂ ਨਹੀਂ ਬੱਚ ਸਕੀ। ਫਿਲਮ 'ਚ ਦੋਹਾਂ ਦਾ ਲਿਪਲੌਕ ਸਾਹਮਣੇ ਆਇਆ ਸੀ।
ਸਟਾਈਲਿਸ਼ ਅਦਾਕਾਰਾ ਨੇਹਾ ਧੂਪੀਆ ਨੂੰ ਫਿਲਮ 'ਰਸ਼' 'ਚ ਦੋਹਾਂ ਦਾ ਕਿਸਿੰਗ ਸੀਨ ਦੇਖਣ ਨੂੰ ਮਿਲਿਆ ਸੀ।
ਫਿਲਮ 'ਮਰਡਰ 2' 'ਚ ਇਮਰਾਨ ਹਾਸ਼ਮੀ ਅਤੇ ਜੈਕਲੀਨ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ 'ਚ ਦੋਹਾਂ ਨੇ ਕਈ ਹੌਟ ਸੀਨਜ਼ ਫਿਲਮਾਏ।
ਅਦਾਕਾਰਾ ਵਿਦਿਆ ਬਾਲਨ ਵੀ ਇਸ ਲਿਸਟ 'ਚ ਸ਼ਾਮਲ ਹੈ। ਫਿਲਮ 'ਡਰਟੀ ਪਿਕਚਰ' 'ਚ ਵਿਦਿਆ ਬਾਲਨ ਨੇ ਬੇਹੱਦ ਬੋਲਡ ਰੋਲ ਅਦਾ ਕੀਤੇ ਹਨ।
ਫਿਲਮ 'ਤੁਮ ਮਿਲੇ' 'ਚ ਸੋਹਾ ਅਲੀ ਖਾਨ ਨੇ ਇਮਰਾਨ ਹਾਸ਼ਮੀ ਨਾਲ ਕਿਸਿੰਗ ਸੀਨ ਫਿਲਮਾਏ ਹਨ।
ਫਿਲਮ 'ਆਸ਼ਿਕ ਬਣਾਇਆ ਆਪਣੇ' 'ਚ ਤਨੁਸ਼੍ਰੀ ਦੱਤਾ ਨਾਲ ਇਮਰਾਨ ਹਾਸ਼ਮੀ ਨੇ ਗੀਤ 'ਆਸ਼ਿਕ ਬਣਾਇਆ ਆਪਣੇ' ਨੂੰ ਭਲਾ ਕੋਈ ਕਿਵੇਂ ਭੁੱਲ ਸਕਦਾ ਹੈ। ਇਸ ਗੀਤ 'ਚ ਤਾਂ ਜਿਵੇਂ ਦੋਹਾਂ ਨੇ ਸਾਰੀਆਂ ਹੱਦਾਂ ਹੀ ਤੋੜ ਦਿੱਤੀਆਂ ਹਨ।
ਫਿਲਮ 'ਅਕਸਰ' ਅਤੇ 'ਜ਼ਹਿਰ' 'ਚ ਇਮਰਾਨ ਹਾਸ਼ਮੀ ਅਦਾਕਾਰਾ ਉਦਿਤਾ ਗੋਸਵਾਮੀ ਨਾਲ ਨਜ਼ਰ ਆਏ। ਦੋਹਾਂ ਦੇ ਹੀ ਦੋਵੇਂ ਫਿਲਮਾਂ 'ਚ ਢੇਰ ਸਾਰੇ ਕਿਸਿੰਗ ਸੀਨ ਦੇਖਣ ਨੂੰ ਮਿਲੇ।

Tags: emraan hasmi kissing scenemallika sherawatbipasha basuਮੱਲਿਕਾ ਸ਼ੇਰਾਵਤਬਿਪਾਸ਼ਾ ਬਸੁ

About The Author

Anuradha Sharma

Anuradha Sharma is News Editor at Jagbani.