FacebookTwitterg+Mail

ਨਵਾਜ਼ੂਦੀਨ ਸਿੱਦੀਕੀ ਨੇ ਕੀਤਾ ਖੁਲਾਸਾ, ਆਪਣੀ ਪਾਰਟੀ 'ਚ ਉਨ੍ਹਾਂ ਨੂੰ ਕਿਉਂ ਨਹੀ ਬੁਲਾਉਂਦੇ ਸਲਮਾਨ ਖਾਨ

nawazuddin siddiqui
24 March, 2017 06:39:45 PM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਨੰਦਿਤਾ ਦਾਸ ਵੱਲੋਂ ਨਿਰਦੇਸ਼ਿਤ ਫਿਲਮ 'ਮੰਟੋ' 'ਚ ਲੇਖਕ ਸਿਆਦਤ ਹਸਨ ਮੰਟੋ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਨਵਾਜ਼ੂਦੀਨ ਇਕ ਅਜਿਹੇ ਸਟਾਰ ਹਨ ਜੋ ਬਾਲੀਵੁੱਡ ਦੇ ਤਿੰਨ ਦਿਗਜ ਖਾਨ ਨਾਲ ਕੰਮ ਕਰ ਚੁੱਕੇ ਹਨ। ਸਲਮਾਨ ਖਾਨ ਦੀ ਫਿਲਮ 'ਬਜਰੰਗੀ ਭਾਈਜਾਨ' 'ਚ ਨਜ਼ਰ ਆ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਇਕ ਇੰਟਰਵਿਊ ਦੌਰਾਨ ਕਿਹਾ ਕਿ ਮੈਂ ਅਕਸਰ ਬਾਲੀਵੁੱਡ ਦੀਆਂ ਪਾਰਟੀਆਂ ਦਾ ਹਿੱਸਾ ਬਣਨ ਤੋਂ ਮਨਾ ਕਰ ਦਿੰਦਾ ਹਾਂ, ਇਸ ਲਈ ਉਨ੍ਹਾਂ ਨੂੰ ਪਾਰਟੀਆਂ 'ਚ ਬੁਲਾਇਆ ਵੀ ਨਹੀਂ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਸਲਮਾਨ ਦੀ ਪਾਰਟੀ 'ਚ ਬੁਲਾਇਆ ਜਾਂਦਾ ਸੀ ਪਰ ਹੁਣ ਨਹੀਂ ਬੁਲਾਇਆ ਜਾਂਦਾ ਹੈ। ਮੈਂ ਬਾਲੀਵੁੱਡ ਦੀਆਂ ਪਾਰਟੀਆਂ 'ਚ ਅਸਹਿਜ ਮਹਿਸੂਸ ਕਰਦਾ ਹਾਂ। ਇਸ ਲਈ ਸਭ ਨੇ ਇਹ ਤਹਿ ਕਰ ਲਿਆ ਹੈ ਕਿ ਮੈਨੂੰ ਨਹੀਂ ਬੁਲਾਉਣਾ ਚਾਹੀਦਾ ਕਿਉਂਕਿ ਮੈਂ ਪਾਰਟੀ 'ਤੇ ਜਾਣ ਤੋਂ ਹਮੇਸ਼ਾ ਮਨ੍ਹਾਂ ਹੀ ਕਰਾਗਾ। ਨਵਾਜ਼ੂਦੀਨ ਨੇ ਇਹ ਵੀ ਕਿਹਾ ਕਿ ਫਿਲਮ 'ਰਈਸ' 'ਚ ਸ਼ਾਹਰੁਖ ਖਾਨ ਨਾਲ ਉਨ੍ਹਾਂ ਦਾ ਆਪਸੀ ਤਾਲਮੇਲ ਕਾਫੀ ਵਧੀਆ ਰਿਹਾ ਸੀ। ਇਸ ਫਿਲਮੀ ਦੀ ਸ਼ੂਟਿੰਗ ਦੌਰਾਣ ਉਨ੍ਹਾਂ ਇਹ ਵੀ ਕਿਹਾ ਕਿ ਉਹ ਸ਼ਾਹਰੁਖ ਖਾਨ ਨਹੀਂ ਹਨ ਸੁਪਰਸਟਾਰ ਨਹੀਂ ਹੈ, ਜੋ ਇੱਥੇ ਮੇਰੇ ਨਾਲ ਖੜੇ ਹਨ ਕਿਉਂਕਿ ਇਹ ਇਕ ਅਦਾਕਾਰ ਦੇ ਤੌਰ 'ਤੇ ਅਪਮਾਨ ਹੋਵੇਗਾ। ਮੇਰੇ ਲਈ ਉਹ ਹਮੇਸ਼ਾ ਰਈਸ ਖਾਨ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਫਿਲਮ ਦੀ ਸ਼ੂਟਿਗ ਸਮੇਂ ਮੈਂ ਸ਼ਾਹਰੁਖ ਨਾਲ ਕਾਫੀ ਆਨੰਦ ਮਹਿਸੂਸ ਕੀਤਾ ਸੀ


Tags: Nawazuddin Siddiqui Salman Khan Shah Rukh Khan Parties Manto ਨਵਾਜ਼ੂਦੀਨ ਸਿੱਦੀਕੀ ਸਲਮਾਨ ਖਾਨ