FacebookTwitterg+Mail

'ਮਹਾਰਾਜਾ ਰਣਜੀਤ ਸਿੰਘ' ਦੇ ਸੈੱਟ 'ਤੇ ਦਮਨਪ੍ਰੀਤ ਸਿੰਘ ਅਤੇ ਤੁਨੀਸ਼ਾ ਸ਼ਰਮਾ ਮੁੜ ਬਣੇ ਦੋਸਤ

    1/3
25 March, 2017 09:15:14 AM
ਜਲੰਧਰ— ਲਾਈਫ ਓ. ਕੇ. ਦਾ ਪੀਰੀਅਡ ਇਤਿਹਾਸਿਕ ਡਰਾਮਾ 'ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ' ਦੇ ਮੁਖ ਕਲਾਕਾਰਾਂ ਦਮਨਪ੍ਰੀਤ ਸਿੰਘ ਅਤੇ ਤੁਨੀਸ਼ਾ ਸ਼ਰਮਾ ਨੇ ਸ਼ੋਅ ਦੇ ਸੈੱਟ 'ਤੇ ਆਪਣੀ ਪੁਰਾਣੀ ਦੋਸਤੀ ਨੂੰ ਮੁੜ ਜੀਵੰਤ ਕਰ ਲਿਆ। ਦਮਨਪ੍ਰੀਤ ਇਸ ਤੋਂ ਪਹਿਲਾਂ ਕੁਝ ਪੰਜਾਬੀ ਫਿਲਮਾਂ ਅਤੇ ਸ਼ੋਅਜ਼ ਕਰ ਚੁੱਕੇ ਹਨ। ਉਹ ਕਾਮੇਡੀਅਨ ਕਪਿਲ ਸ਼ਰਮਾ ਦੀ ਆਉਣ ਵਾਲੀ ਪੰਜਾਬੀ ਫਿਲਮ 'ਚ ਵੀ ਕੰਮ ਕਰ ਰਹੇ ਹਨ। ਤੁਨੀਸ਼ਾ ਨੂੰ ਫਿਲਮ 'ਕਹਾਨੀ-2' 'ਚ ਉਸ ਦੇ ਕਿਰਦਾਰ ਲਈ ਕੁਝ ਟੈਲੀਵਿਜ਼ਨ ਸ਼ੋਅਜ਼ 'ਚ ਆਪਣੇ ਕਿਰਦਾਰਾਂ ਲਈ ਜਾਣਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਜਦੋਂ ਦੋਵੇਂ 'ਮਹਾਰਾਜਾ ਰਣਜੀਤ ਸਿੰਘ' ਦੇ ਸੈੱਟ 'ਤੇ ਸ਼ੂਟਿੰਗ ਦੌਰਾਨ ਮਿਲੇ ਤਾਂ ਦਮਨਪ੍ਰੀਤ ਨੂੰ ਲੱਗਿਆ ਕਿ ਉਨ੍ਹਾਂ ਨੇ ਤੁਨੀਸ਼ਾ ਨੂੰ ਪਹਿਲਾਂ ਕਿਤੇ ਦੇਖਿਆ ਹੈ। ਬਾਅਦ 'ਚ ਜਦੋਂ ਦੋਹਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਇਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹਨ ਅਤੇ ਦੋਹਾਂ ਨੇ ਇਕੱਠਿਆਂ ਫਿਲਮ 'ਚ ਵੀ ਕੰਮ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਅਤੇ ਦੋਵੇਂ ਪੰਜਾਬੀ ਹੋਣ ਕਾਰਨ ਸੈੱਟ 'ਤੇ ਵਧੀਆ ਸਮਾਂ ਬਿਤਾਉਂਦੇ ਹਨ। ਇਸ ਸ਼ੋਅ ਦਾ ਪ੍ਰਸਾਰਣ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8.30 ਵਜੇ ਸਿਰਫ ਲਾਈਫ ਓ. ਕੇ. 'ਤੇ ਹੋਵੇਗਾ। ਇਹ ਸ਼ੋਅ ਦੋ ਵਿਛੜੇ ਦੋਸਤਾਂ ਨੂੰ ਨੇੜੇ ਲਿਆ ਚੁੱਕਾ ਹੈ। ਦੋਵੇਂ ਕਲਾਕਾਰ ਇਸ ਸ਼ੋਅ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਇਸ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਕੇ ਇਸ ਨੂੰ ਹਿੱਟ ਬਣਾਉਣ ਲਈ ਕਮਰ ਕੱਸ ਚੁੱਕੇ ਹਨ।

Tags: Damanpreet SinghTunisha SharmaSher E Punjab Maharaja Ranjit Singhਦਮਨਪ੍ਰੀਤ ਸਿੰਘਤੁਨੀਸ਼ਾ ਸ਼ਰਮਾ