FacebookTwitterg+Mail

ਨਛੱਤਰ ਗਿੱਲ ਦੇ ਗੀਤ 'ਤੇਰੇ ਨਾਂ ਦੀ ਮਹਿੰਦੀ' ਦੇ ਗੀਤਕਾਰ ਨੂੰ ਮਿਲਿਆ 'ਬੈਸਟ ਰਾਈਟਰ' ਦਾ ਐਵਾਰਡ

nachattar gill
25 March, 2017 10:05:41 AM
ਜਲੰਧਰ— ਆਪਣੀ ਕਲਮ ਨਾਲ ਹਮੇਸ਼ਾ ਹੀ ਚਰਚਾ 'ਚ ਰਹਿਣ ਵਾਲੇ ਗੀਤਕਾਰ ਧੰਮੀ ਹੇਰਾਂ ਵਾਲੇ ਨੂੰ ਨਛੱਤਰ ਗਿੱਲ ਵਲੋਂ ਗਾਏ ਗਏ ਗੀਤ 'ਤੇਰੇ ਨਾਂ ਦੀ ਮਹਿੰਦੀ' ਲਈ 'ਪੀ ਟੀ ਸੀ ਬੈਸਟ ਰਾਈਟਰ' ਐਵਾਰਡ ਮਿਲਿਆ ਹੈ। ਇਸ ਸਬੰਧੀ ਗੱਲ ਕਰਦਿਆਂ ਗੀਤਕਾਰ ਧੰਮੀ ਹੇਰਾਂ ਵਾਲੇ ਨੇ ਕਿਹਾ ਕਿ ਗੀਤਕਾਰ ਵੱਲੋਂ ਲਿਖੇ ਗੀਤ ਦਾ ਮੁੱਲ ਉਦੋਂ ਹੀ ਪੈਂਦਾ ਹੈ ਜੇਕਰ ਉਸ ਨੂੰ ਸਹੀ ਆਵਾਜ਼ ਮਿਲ ਜਾਵੇ। ਉਨ੍ਹਾਂ ਦੱਸਿਆ ਕਿ 'ਤੇਰੇ ਨਾਂ ਦੀ ਮਹਿੰਦੀ' ਨੂੰ ਐਵਾਰਡ ਮਿਲਣ 'ਚ ਗਾਇਕ ਨਛੱਤਰ ਗਿੱਲ ਦਾ ਬੜਾ ਵੱਡਾ ਯੋਗਦਾਨ ਹੈ, ਜਿਸ ਨੇ ਇਸ ਗੀਤ ਨੂੰ ਇੰਨਾ ਖੁੱਭ ਕੇ ਗਾਇਆ ਕਿ ਹਰ ਇਕ ਸਰੋਤਾ ਇਸ ਗੀਤ ਨੂੰ ਸੁਣਨ ਲਈ ਮਜਬੂਰ ਹੋ ਗਿਆ ਅਤੇ ਅਸੀਂ ਇਹ ਐਵਾਰਡ ਲੈਣ ਦੇ ਹੱਕਦਾਰ ਹੋ ਗਏ। ਉਨ੍ਹਾਂ ਸਮੂਹ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਧੀਆ ਅਤੇ ਸੁਣਨਯੋਗ ਗੀਤ ਲਿਖੇ।

Tags: Nachattar GillTere Na Di Mehndidhammi Heran walaBest Writer Awardਨਛੱਤਰ ਗਿੱਲਤੇਰੇ ਨਾਂ ਦੀ ਮਹਿੰਦੀ