FacebookTwitterg+Mail

ਜਦੋਂ ਸ਼ਾਹਿਦ ਨੇ ਕਰੀਨਾ ਦਾ ਨਾਂ ਸੁਣਦੇ ਹੀ ਕਿਹਾ, ਪੂਰਾ ਮਾਮਲਾ ਜਾਣਨ ਲਈ ਖਬਰ 'ਤੇ ਕਰੋ ਕਲਿਕ

shahid kapoor
25 March, 2017 11:20:21 AM
ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਾਹਿਦ ਕਪੂਰ ਦਾ ਵਿਆਹ ਹੋ ਚੁੱਕਾ ਹੈ ਅਤੇ ਉਹ ਇੱਕ ਬੇਟੀ ਦੇ ਪਿਤਾ ਵੀ ਬਣ ਚੁੱਕੇ ਹਨ ਪਰ ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਨਾਲ ਸਾਬਕਾ ਸਬੰਧਾਂ ਨੂੰ ਲੈ ਕੇ ਅਜੇ ਵੀ ਉਤਸੁਕਤਾ ਬਰਕਰਾਰ ਹੈ। ਜਦੋਂਕਿ ਸ਼ਾਹਿਦ ਨਹੀਂ ਮੰਨਦੇ ਕਿ ਇਸ 'ਚ ਕੁਝ ਨਵਾਂ ਜੋੜਿਆ ਜਾਣਾ ਹੈ ਕਿਉਂਕਿ ਉਨ੍ਹਾਂ ਦਾ ਅਤੀਤ ਵਿਸ਼ਵ ਦਾ ਇੱਕ ਭੇਦ ਹੈ। ਇੱਕ ਪ੍ਰੋਗਰਾਮ ਦੌਰਾਨ ਸ਼ਾਹਿਦ ਤੋਂ ਅਤੀਤ ਦੇ ਰਾਜ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ''ਮੇਰਾ ਗੁਪਤ ਅਤੀਤ ਰਿਹਾ ਹੈ, ਤੁਸੀਂ ਮੇਰੇ ਅਤੀਤ ਦੇ ਰਾਜ ਬਾਰੇ ਕਿਵੇਂ ਜਾਣਦੋ ਹੋ। ਕੀ ਤੁਸੀਂ ਮੇਰੀ ਜਾਸੂਸੀ ਕਰਦੇ ਸੀ। ਮੈਂ ਕਿਸੇ ਭੇਦ ਨੂੰ ਸਵੀਕਾਰ ਨਹੀਂ ਕਰ ਸਕਦਾ।'' ਪ੍ਰਸ਼ੰਸਕਾਂ 'ਚੋਂ ਕਿਸੇ ਨੇ ਜਦੋਂ ਕਿਹਾ... ਕਰੀਨਾ, ਤਾਂ ਸ਼ਾਹਿਦ ਨੇ ਤੁਰੰਤ ਕਿਹਾ, ''ਇਹ ਕਿਵੇਂ ਦਾ ਰਾਜ ਹੈ ਮੈਡਮ। ਇਹ ਦੁਨੀਆ ਦਾ ਭੇਦ ਹੈ। ਤੁਹਾਡੇ ਕੋਲ ਕੋਈ ਹੋਰ ਸਵਾਲ ਹੈ ਜਾਂ ਬੱਸ ਨਾਂ ਲੈਣਾ ਹੈ''। ਜਦੋਂ ਕੋਈ ਸਵਾਲ ਨਹੀਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮਜਾਕ ਕੀਤਾ, ''ਉਹ ਸਵਾਲ ਨਹੀਂ ਪੁੱਛਣਾ ਚਾਹੁੰਦੀ । ਉਹ ਨਾਂ ਲੈ ਕੇ ਹੀ ਖੁਸ਼ ਹੈ।''
ਜ਼ਿਕਰਯੋਗ ਹੈ ਕਿ ਕਰੀਨਾ ਤੇ ਸ਼ਾਹਿਦ 2004 ਤੋਂ 2007 ਤੱਕ ਇੱਕ-ਦੂਜੇ ਨੂੰ ਡੇਟ ਕਰਦੇ ਰਹੇ ਹਨ। ਸ਼ਾਹਿਦ ਨੇ ਮੀਰਾ ਰਾਜਪੂਤ ਦੇ ਨਾਲ ਵਿਆਹ ਕਰਵਾ ਲਿਆ ਹੈ ਤੇ ਪਿਛਲੇ ਸਾਲ ਉਹ ਇੱਕ ਬੱਚੀ ਮੀਸ਼ਾ ਦਾ ਪਿਤਾ ਬਣਿਆ ਹੈ।

Tags: Shahid KapoorKareena Kapoorworld secretਸ਼ਾਹਿਦ ਕਪੂਰਕਰੀਨਾ ਕਪੂਰਮੀਸ਼ਾ