FacebookTwitterg+Mail

ਫਿਲਮ ਉਦਯੋਗ ਅਨੁਸ਼ਾਹਿਤ ਹੋ ਗਿਐ- ਮਾਧੁਰੀ

madhuri dixit
25 March, 2017 12:06:17 PM
ਮੁੰਬਈ- 80 ਅਤੇ 90 ਦੇ ਦਹਾਕਿਆਂ 'ਚ ਫਿਲਮੀ ਪਰਦੇ 'ਤੇ ਰਾਜ ਕਰਨ ਵਾਲੀ ਅਦਾਕਾਰਾ ਮਾਧੁਰੀ ਦੀਕਸ਼ਿਤ ਦਾ ਕਹਿਣਾ ਹੈ ਕਿ ਹਿੰਦੀ ਫਿਲਮ ਉਦਯੋਗ ਹੁਣ ਜ਼ਿਆਦਾ 'ਅਨੁਸ਼ਾਸਿਤ' ਹੋ ਗਿਆ ਹੈ। ਉਸ ਨੇ ਕਿਹਾ ਕਿ ਅੱਜ-ਕਲ ਫਿਲਮਾਂ ਨਿਰਧਾਰਿਤ ਸਮੇਂ 'ਚ ਪੂਰੀਆਂ ਹੁੰਦੀਆਂ ਹਨ ਅਤੇ ਹੁਣ ਇਸ 'ਚ ਕੰਮ ਕਰਨ ਵਾਲੇ ਲੋਕ ਸਮੇਂ ਦੇ ਪਾਬੰਦ ਹੋ ਗਏ ਹਨ। ਇਥੇ ਅਨੁਸ਼ਾਸਨ ਹੈ। ਇਸ ਤੋਂ ਇਲਾਵਾ ਹੁਣ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਬਣ ਰਹੀਆਂ ਹਨ ਅਤੇ ਚੰਗਾ ਕਾਰੋਬਾਰ ਕਰ ਰਹੀਆਂ ਹਨ।
ਹੁਣ ਸਿਰਫ ਗੀਤ ਅਤੇ ਡਾਂਸ ਦੀ ਗੱਲ ਨਹੀਂ ਹੈ ਸਗੋਂ ਹੁਣ ਉਨ੍ਹਾਂ ਨੇ ਫਿਲਮਾਂ ਦੀ ਕਹਾਣੀ 'ਤੇ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਅੱਜ-ਕਲ ਅਭਿਨੇਤਰੀਆਂ ਨੂੰ ਮੁੱਖ ਸਥਾਨ ਮਿਲਦਾ ਹੈ ਅਤੇ ਉਹ ਫਿਲਮ ਨਿਰਮਾਣ ਦੇ ਖੇਤਰ 'ਚ ਵੀ ਚੰਗਾ ਕੰਮ ਕਰ ਰਹੀਆਂ ਹਨ। ਅਦਾਕਾਰ ਨੂੰ ਸਿਰਫ ਆਪਣੇ ਕਿਰਦਾਰ 'ਤੇ ਧਿਆਨ ਦੇਣਾ ਹੁੰਦਾ ਹੈ। ਉਸ ਨੇ ਕਿਹਾ ਕਿ ਹੁਣ ਜ਼ਿਆਦਾ ਲੇਖਕ ਮਹਿਲਾ ਕੇਂਦਰਿਤ ਕਿਰਦਾਰਾਂ ਵਾਲੀਆਂ ਕਹਾਣੀਆਂ ਵਿਚ ਰੁਚੀ ਲੈ ਰਹੇ ਹਨ। ਦੱਸ ਦਈਏ ਕਿ ਬਾਲੀਵੁੱਡ ਦੀ ਧਕ-ਧਕ ਗਰਲ ਨੇ ਵਰੁਣ ਧਵਨ ਅਤੇ ਆਲੀਆ ਭੱਟ ਨੂੰ ਆਪਣੇ ਸੁਪਰਹਿੱਟ ਡਾਂਸ ਨੰਬਰ 'ਤੰਮਾ-ਤੰਮਾ' 'ਤੇ ਡਾਂਸ ਸਿਖਾਇਆ ਸੀ।

Tags: Film industry Madhuri Dixitਮਾਧੁਰੀ ਦੀਕਸ਼ਿਤਅਨੁਸ਼ਾਹਿਤ ਫਿਲਮ ਉਦਯੋਗ

About The Author

Anuradha Sharma

Anuradha Sharma is News Editor at Jagbani.