FacebookTwitterg+Mail

ਮੈਂ ਡੀ. ਜੇ. 'ਤੇ ਵਜਾਉਣ ਲਈ ਗੀਤ ਨਹੀਂ ਲਿਖਦਾ : ਬੱਬੂ ਮਾਨ

25 March, 2017 02:54:53 PM

ਜਲੰਧਰ- ਪੰਜਾਬੀ ਗਾਇਕੀ ਦੇ ਚਾਹੁਣ ਵਾਲਿਆਂ ਲਈ ਨਿਵੇਕਲੇ ਰੂਪ ਵਿਚ ਸਾਹਮਣੇ ਆਏ ਬੱਬੂ ਮਾਨ ਨੇ ਕਿਹਾ ਹੈ ਕਿ ਸੰਗੀਤ ਉਨ੍ਹਾਂ ਲਈ ਰੂਹ ਦੀ ਖੁਰਾਕ ਹੈ ਅਤੇ ਉਹ ਡੀ. ਜੇ. ਵਜਾਉਣ ਲਈ ਗੀਤ ਨਹੀਂ ਲਿਖਦੇ ਅਤੇ ਨਾ ਹੀ ਗੀਤਾਂ ਦਾ ਮਿਊਜ਼ਿਕ ਇਸ ਮਕਸਦ ਨਾਲ ਤਿਆਰ ਕਰਦੇ ਹਨ। 'ਜਗ ਬਾਣੀ' ਨਾਲ ਖਾਸ ਗੱਲਬਾਤ ਦੌਰਾਨ ਬੱਬੂ ਮਾਨ ਨੇ ਕਿਹਾ ਕਿ ਜਦੋਂ ਤੁਸੀਂ ਇਕ ਪੇਸ਼ੇ 'ਚ ਹੁੰਦੇ ਹੋ ਤਾਂ ਤੁਹਾਨੂੰ ਤਜ਼ਰਬੇ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ,''ਮੈਂ ਗੀਤ ਨਹੀਂ ਲਿਖਦਾ, ਮੈਂ 3 ਮਿੰਟ ਦੀ ਕਹਾਣੀ ਲਿਖਦਾ ਹਾਂ।'' ਫਿਲਮ ਬਣਾਉਣ ਬਾਰੇ ਉਨ੍ਹਾਂ ਕਿਹਾ ਕਿ ਮੈਂ ਹੀ ਫਿਲਮ ਬਣਾਵਾਂਗਾ ਅਤੇ ਕੋਈ ਚਿਹਰਾ ਫਿਲਮ ਵਿਚ ਜ਼ਿਆਦਾ ਮਾਈਨੇ ਨਹੀਂ ਰੱਖਦਾ, ਕਿਉਂਕਿ ਫਿਲਮ ਦੀ ਕਹਾਣੀ ਹੀ ਫਿਲਮ ਦਾ ਅਸਲ ਹੀਰੋ ਹੁੰਦੀ ਹੈ।

ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਆਪਣੇ ਨਾਲ ਜੋੜਣ ਲਈ ਤੁਹਾਡੇ ਕੋਲ ਹਿੱਟ ਗੀਤ ਹੋਣੇ ਚਾਹੀਦੇ ਹਨ। ਜੇ ਤੁਹਾਡੀ ਆਪਣੀ ਸੋਚ ਹੈ ਤਾਂ ਹੀ ਇਹ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੰਮਕਾਜ 'ਚ ਦਿਨ ਦਾ ਤਾਂ ਪਤਾ ਹੀ ਨਹੀਂ ਲੱਗਦਾ, ਇਸ ਲਈ ਮੈਨੂੰ 24 ਨਹੀਂ ਸਗੋਂ ਇਕ ਦਿਨ ਵਿਚ 28 ਘੰਟਿਆਂ ਦਾ ਸਮਾਂ ਚਾਹੀਦਾ ਹੈ। ਆਪਣੇ ਸ਼ੌਂਕ ਬਾਰੇ ਦੱਸਦਿਆਂ ਉਨ੍ਹਾਂ ਕਿਹਾ,''ਮੈਂ 90 ਫੀਸਦੀ ਕਿਤਾਬਾਂ ਪੜ੍ਹਦਾ ਹਾਂ। ਮੈਨੂੰ ਘੋੜ ਸਵਾਰੀ, ਪੜ੍ਹਣ ਦਾ, ਸ਼ੂਟਿੰਗ ਕਰਨ ਦਾ, ਖੇਤੀਬਾੜੀ ਕਰਨ ਦਾ ਬਹੁਤ ਸ਼ੌਂਕ ਹੈ। ਮੈਂ ਮੁਹੰਮਦ ਰਫੀ, ਲਤਾ ਜੀ, ਕਿਸ਼ੋਰ ਕੁਮਾਰ ਨੂੰ ਸੁਣਨਾ ਪਸੰਦ ਕਰਦਾ ਹਾਂ, ਜਿਨ੍ਹਾਂ ਨੇ ਉੱਚ ਪੱਧਰ ਦੀ ਸ਼ਾਇਰੀ ਗਾਈ ਹੈ। ਮੈਂ ਸੋਸ਼ਲ ਨੈੱਟਵਰਕਿੰਗ ਸਾਈਟ ਦੀ ਵਰਤੋਂ ਨਹੀਂ ਕਰਦਾ ਹਾਂ।''


Tags: DJ Babbu Maan music Jagbaniਬੱਬੂ ਮਾਨ

About The Author

Anuradha Sharma

Anuradha Sharma is News Editor at Jagbani.