FacebookTwitterg+Mail

'ਫਿਲੌਰੀ' ਨੇ ਕਮਾਈ ਦੇ ਪਹਿਲੇ ਦਿਨ ਹੀ ਤੋੜਿਆ ਅਨੁਸ਼ਕਾ ਸ਼ਰਮਾ ਦੀ ਆਪਣੀ ਇਸ ਫਿਲਮ ਦਾ ਰਿਕਾਰਡ

    1/2
25 March, 2017 01:50:10 PM
ਮੁੰਬਈ- ਅਨੁਸ਼ਕਾ ਸ਼ਰਮਾ, ਦਿਲਜੀਤ ਦੋਸਾਂਝ, ਸੂਰਜ ਸ਼ਰਮਾ ਅਤੇ ਮਹਿਰੀਨ ਪੀਰਜਾਦਾ ਆਦਿ ਕਲਾਕਾਰਾਂ ਨਾਲ ਸਜੀ ਫਿਲਮ 'ਫਿਲੌਰੀ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੇ ਰਿਲੀਜ਼ ਦੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ 4 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਚੰਗੀ ਓਪਨਿੰਗ ਮਿਲੀ ਹੈ। ਅਜਿਹਾ ਇਸਲਈ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਅਨੁਸ਼ਕਾ ਸ਼ਰਮਾ ਦੇ ਬੈਨਰ ਹੇਠ ਬਣਨ ਵਾਲੀ ਪਹਿਲੀ ਫਿਲਮ 'ਐੱਨ. ਐੱਚ.-10' ਨੇ ਵੀ ਇਨ੍ਹੀਂ ਕਮਾਈ ਨਹੀਂ ਕੀਤੀ ਸੀ। ਮੀਡੀਆ ਰਿਪੋਰਟਜ਼ ਮੁਤਾਬਕ ਸਾਲ 2015 'ਚ ਰਿਲੀਜ਼ ਹੋਈ 'ਐੱਨ. ਐੱਚ.-10' ਨੇ ਪਹਿਲੇ ਦਿਨ ਲਗਭਗ 3.35 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਟਰੈਡ ਐਨਾਲਿਸਟ ਤਰਣ ਆਦਰਸ਼ ਅਨੁਸਾਰ ਫਿਲਮ ਨੇ ਆਪਣੇ ਓਪਨਿੰਗ ਡੇਅ 'ਤੇ 4.02 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਅਗਲੇ ਦੋ ਦਿਨ 'ਚ ਵੀ ਫਿਲਮ ਦੇ ਚੰਗੇ ਕਾਰੋਬਾਰ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।
ਫਿਲਮ ਦਾ ਨਿਰਦੇਸ਼ਨ ਅੰਸ਼ੇ ਲਾਲ ਨੇ ਕੀਤਾ ਹੈ। ਦੱਸ ਦਈਏ ਕਿ 'ਫਿਲੌਰੀ' ਇਕ ਛੋਟੇ ਬਜਟ ਦੀ ਫਿਲਮ ਹੈ। ਫਿਲਮ ਬਣਾਉਣ ਦੀ ਕੁਲ ਲਾਗਤ ਲਗਭਗ 21 ਕਰੋੜ ਰੁਪਏ ਹੈ। ਪਰ ਖਾਸ ਗੱਲ ਇਹ ਹੈ ਕਿ ਇਹ ਫਿਲਮ ਆਪਣੀ ਲਾਗਤ ਲਗਭਗ ਵਸੂਲ ਕਰ ਚੁੱਕੀ ਹੈ। ਸੈਟੇਲਾਈਟ ਅਤੇ ਮਿਊਂਜ਼ਿਕ ਰਾਈਟਜ਼ ਤੋਂ ਹੀ ਇਸ ਫਿਲਮ ਨੇ 12 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

Tags: Phillauri Box Office Anushka Sharma Diljit Dosanjh NH10ਫਿਲੌਰੀਬਾਕਸ ਆਫਿਸਅਨੁਸ਼ਕਾ ਸ਼ਰਮਾ

About The Author

Anuradha Sharma

Anuradha Sharma is News Editor at Jagbani.