FacebookTwitterg+Mail

Phillauri: ਸ਼ਾਹਰੁਖ ਖਾਨ ਤੋਂ ਲੈ ਕੇ ਆਲੀਆ ਭੱਟ ਤੱਕ ਸਾਰਿਆਂ ਨੂੰ ਪਸੰਦ ਆਈ ਅਨੁਸ਼ਕਾ ਦੀ ਫਿਲਮ

    1/17
25 March, 2017 01:55:53 PM
ਮੁੰਬਈ- ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ 'ਫਿਲੌਰੀ' ਦੀ ਸ਼ਸ਼ੀ ਸਿਨੇਮਾਘਰਾਂ 'ਚ ਆ ਰਹੀ ਹੈ। ਫਿਲਮ 'ਚ ਸ਼ਸ਼ੀ ਦੀ ਭੂਮਿਕਾ ਨਿਭਾ ਰਹੀ ਅਨੁਸ਼ਕਾ ਸ਼ਰਮਾ ਨੇ ਵੀਰਵਾਰ ਨੂੰ ਬਾਲੀਵੁੱਡ 'ਚ ਆਪਣੇ ਦੋਸਤਾਂ ਲਈ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਸੀ। ਫਿਲਮ ਦੀ ਸਕ੍ਰੀਨਿੰਗ ਲਈ ਆਲੀਆ ਭੱਟ ਆਪਣੇ ਕਥਿਤ ਬੁਆਏਫ੍ਰੈਂਡ ਸਿਦਾਰਥ ਮਲਹੋਤਰਾ ਨਾਲ ਪੁੱਜੀ ਸੀ। ਉਨ੍ਹਾਂ ਦੇ ਇਲਾਵਾ ਰੇਖਾ, ਸੋਨਾਕਸ਼ੀ ਸਿਨ੍ਹਾ, ਕ੍ਰਿਤੀ ਸੇਨਨ, ਜਾਵੇਦ ਅਖਤਰ, ਸ਼ਬਾਨਾ ਆਜ਼ਮੀ ਅਤੇ ਰਾਜਕੁਮਾਰ ਹਿਰਾਨੀ ਵੀ ਪੁੱਜੇ ਸਨ। ਸਾਰਿਆਂ ਨੇ ਫਿਲਮ ਨੂੰ ਕਾਫੀ ਪਸੰਦ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਅਨੁਸ਼ਕਾ, ਦਿਲਜੀਤ ਦੋਸਾਂਝ ਅਤੇ ਹੋਰ ਕਲਾਕਾਰਾਂ ਦੀ ਜਮ ਕੇ ਤਾਰੀਫ ਵੀ ਕੀਤੀ।
'ਫਿਲੌਰੀ' 'ਚ ਅਨੁਸ਼ਕਾ ਸ਼ਰਮਾ ਇਕ ਭੂਤ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਫਿਲਮ 'ਚ ਫਲੈਸ਼ਬੈਕ ਵੀ ਹੈ, ਜਿਸ 'ਚ ਅਨੁਸ਼ਕਾ ਦੇ ਭੂਤ ਬਣਨ ਤੋਂ ਪਹਿਲੇ ਦੀ ਕਹਾਣੀ ਵੀ ਦਿਖਾਈ ਗਈ ਹੈ। ਦਿਲਜੀਤ ਦੋਸਾਂਝ ਅਨੁਸ਼ਕਾ ਦੇ ਪ੍ਰੇਮੀ ਅਤੇ ਪੰਜਾਬੀ ਲੋਕ ਗਾਇਕ ਦੀ ਭੂਮਿਕਾ ਨਿਭਾ ਰਹੇ ਹਨ। ਸਿਤਾਰਿਆਂ ਦੀ ਪ੍ਰਤੀਕਿਰਿਆ ਤੋਂ ਲੱਗ ਰਿਹਾ ਹੈ ਕਿ ਫਿਲਮ ਬੇਹੱਦ ਮਜ਼ੇਦਾਰ ਹੋਣ ਵਾਲੀ ਹੈ। ਸ਼ਾਹਰੁਖ ਖਾਨ ਨੇ ਫਿਲਮ ਦੀ ਤਾਰੀਫ ਕਰਦੇ ਹੋਏ ਲਿਖਿਆ ਹੈ,'ਫਿਲੌਰੀ ਤੁਸੀਂ ਜਿਸ ਚੀਜ਼ 'ਚ ਯਕੀਨ ਰੱਖਦੇ ਹੋ, ਉਸ ਨੂੰ ਕਰਨ ਦੀ ਇਕ ਕੋਸ਼ਿਸ਼ ਕਰਦੇ ਹੋ। ਅਨੁਸ਼ਕਾ, ਦਿਲਜੀਤ, ਅਨਸ਼ਈ, ਕਰਨੇਸ਼ ਅਸੰਭਵ 'ਤੇ ਯਕੀਨ ਬਣਾਏ ਰੱਖੋ।' ਦੱਸ ਦਈਏ ਕਿ ਇਮਤਿਆਜ਼ ਅਲੀ ਦੇ ਨਿਰਦੇਸ਼ਨ 'ਚ ਬਣ ਰਹੀ ਸ਼ਾਹਰੁਖ ਦੀ ਅਗਲੀ ਫਿਲਮ 'ਚ ਅਨੁਸ਼ਕਾ ਉਨ੍ਹਾਂ ਦੇ ਅਪੋਜ਼ਿਟ ਨਜ਼ਰ ਆਵੇਗੀ।

Tags: Phillauri Diljit Dosanjh Anushka sharma screeningShah Rukh Khan Alia Bhattਅਨੁਸ਼ਕਾ

About The Author

Anuradha Sharma

Anuradha Sharma is News Editor at Jagbani.