FacebookTwitterg+Mail

ਐਸ਼ਵਰਿਆ ਨੂੰ ਮਿਲਣ 'ਜਲਸਾ' ਪੁੱਜੀ ਅਭਿਸ਼ੇਕ ਦੀ ਐਕਸ ਗਰਲਫ੍ਰੈਂਡ, ਹੈਰਾਨ ਰਹਿ ਗਈ ਐਸ਼

    1/1
25 March, 2017 02:07:34 PM
ਮੁੰਬਈ- ਅਦਾਕਾਰ ਅਭਿਸ਼ੇਕ ਬੱਚਨ ਅਤੇ ਅਦਾਕਾਰਾ ਰਾਣੀ ਮੁਖਰਜੀ ਦੇ ਅਫੇਅਰ ਦੇ ਬਾਰੇ 'ਚ ਕੌਣ ਨਹੀਂ ਜਾਣਦਾ। ਇਕ ਸਮਾਂ ਸੀ ਜਦੋਂ ਦੋਵੇਂ ਇਕ-ਦੂਜੇ ਨੂੰ ਪਸੰਦ ਕਰਦੇ ਸਨ, ਗੱਲ ਵਿਆਹ ਤੱਕ ਵੀ ਪੁੱਜ ਗਈ ਸੀ ਪਰ ਫਿਰ ਪਤਾ ਨਹੀਂ ਕੀ ਹੋਇਆ ਕਿ ਦੋਹਾਂ ਦਾ ਰਿਸ਼ਤਾ ਵਿਆਹ ਦੇ ਮੁਕਾਮ ਤੱਕ ਨਹੀਂ ਪੁੱਜ ਸਕਿਆ। ਫਿਰ ਅਭਿਸ਼ੇਕ ਦਾ ਵਿਆਹ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨਾਲ ਹੋ ਗਿਆ। ਹੁਣ ਤਾਜ਼ਾ ਮਾਮਲਾ ਇਹ ਹੈ ਕਿ ਰਾਣੀ ਮੁਖਰਜੀ, ਐਸ਼ਵਰਿਆ ਰਾਏ ਨੂੰ ਮਿਲਣ ਅਭਿਸ਼ੇਕ ਦੇ ਘਰ ਪੁੱਜ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਸ਼ਵਰਿਆ ਦੇ ਪਿਤਾ ਦੀ ਮੌਤ ਤੋਂ ਬਾਅਦ ਕਈ ਸਟਾਰਜ਼ ਐਸ਼ਵਰਿਆ ਨੂੰ ਮਿਲਣ ਉਸ ਦੇ ਸਹੁਰੇ ਘਰ ਪੁੱਜੇ ਸਨ।
ਉਸ 'ਚ ਰਾਣੀ ਮੁਖਰਜੀ, ਮਾਨਾ ਸ਼ੈੱਟੀ (ਸੁਨੀਲ ਸ਼ੈੱਟੀ ਦੀ ਪਤਨੀ) ਅਤੇ ਕੋਕੀਲਾਬੇਨ ਅੰਬਾਨੀ ਦੇ ਨਾਂ ਵੀ ਸ਼ਾਮਲ ਸਨ। ਖਾਸ ਗੱਲ ਇਹ ਹੈ ਕਿ ਰਾਣੀ ਮੁਖਰਜੀ ਨੇ ਐਸ਼ਵਰਿਆ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਐਸ਼ ਨੂੰ ਵੀ ਇਹ ਗੱਲ ਬਿਲਕੁਲ ਵੀ ਪਤਾ ਨਹੀਂ ਸੀ ਕਿ ਰਾਣੀ ਉਨ੍ਹਾਂ ਦੇ ਘਰ ਆਉਣ ਵਾਲੀ ਹੈ। ਉਂਝ ਇਕ ਚੰਗੀ ਗੱਲ ਵੀ ਹੈ ਕਿ ਰਾਣੀ ਮੁਖਰਜੀ ਪੁਰਾਣੀਆਂ ਸਾਰੀਆਂ ਗੱਲਾਂ ਭੁੱਲਾ ਕੇ ਦੁੱਖ ਦੀ ਘੜੀ 'ਚ ਐਸ਼ਵਰਿਆ ਨੂੰ ਮਿਲਣ ਪੁੱਜੀ। ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਐਸ਼ਵਰਿਆ ਦੇ ਪਿਤਾ ਕ੍ਰਿਸ਼ਣਰਾਜ ਰਾਏ ਦੀ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਮੌਤ ਹੋ ਗਈ ਸੀ। ਲੰਬੇ ਸਮੇਂ ਤੋਂ ਬਿਮਾਰ ਕ੍ਰਿਸ਼ਣਰਾਜ ਨੂੰ ਜਨਵਰੀ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਤਬੀਅਤ ਹੋਰ ਵਿਗੜਦੀ ਗਈ। ਫਿਰ ਉਨ੍ਹਾਂ ਨੂੰ ਆਈ. ਸੀ. ਯੂ. ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਪਿਛਲੇ ਸ਼ਨੀਵਾਰ (18 ਮਾਰਚ) ਉਨ੍ਹਾਂ ਦੀ ਮੌਤ ਹੋ ਗਈ।

Tags: Abhishek Bachchan Aishwarya RaiRani Mukerjikrishnaraj Rai deathਐਸ਼ਵਰਿਆ

About The Author

Anuradha Sharma

Anuradha Sharma is News Editor at Jagbani.